ਸੁਰਜੀਤ ਪਾਤਰ ਨੇ ਪਦਮਸ਼੍ਰੀ ਅਵਾਰਡ ਵਾਪਸ ਕਰਨ ਦਾ ਕੀਤਾ ਐਲਾਨ
ਦੇਸ਼ ਦੇ ਖਿਡਾਰੀਆਂ ਤੋਂ ਬਾਅਦ ਹੁਣ ਪੰਜਾਬ ਦੇ ਕਈ ਸਾਹਿਤਕਾਰ ਵੀ ਕਿਸਾਨਾਂ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ । ਖਿਡਾਰੀਆਂ ਵਾਂਗ ਇਹਨਾਂ ਸਾਹਿਤਕਾਰਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ, ਸਰਕਾਰ ਵੱਲੋਂ ਮਿਲੇ ਮਾਣ ਸਨਮਾਨ ਨੂੰ ਵਾਪਿਸ਼ ਕਰਨ ਦਾ ਐਲਾਨ ਕੀਤਾ ਹੈ । ਇਸ ਸਭ ਦੇ ਚਲਦੇ ਪੰਜਾਬੀ ਸਾਹਿਤਕਾਰ ਸੁਰਜੀਤ ਪਾਤਰ ਨੇ ਪਦਮਸ੍ਰੀ ਅਵਾਰਡ ਵਾਪਸ ਦੇਣ ਦਾ ਐਲਾਨ ਕੀਤਾ ਹੈ।
ਹੋਰ ਪੜ੍ਹੋ :
ਸੁਰਜੀਤ ਦਾ ਕਹਿਣਾ ਹੈ ਕਿ ਕਿਸਾਨ ਜਿਸ ਤਰ੍ਹਾਂ ਨਾਲ ਲਗਾਤਾਰ ਸੜਕਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਇਸ ਸਭ ਨੂੰ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਏ ਹਨ । ਇੱਕ ਅਖ਼ਬਾਰ ਨਾਲ ਗੱਲ ਬਾਤ ਕਰਦੇ ਹੋਏ ਸੁਰਜੀਤ ਪਾਤਰ ਨੇ ਕਿਹਾ ਕਿ ‘ਦਿੱਲੀ 'ਚ ਕੜਾਕੇ ਦੀ ਠੰਢ 'ਚ ਕਿਸਾਨ ਜਿਸ ਤਰ੍ਹਾਂ ਨਾਲ ਸੜਕਾਂ 'ਤੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਉਸ ਤੋਂ ਉਹ ਪਰੇਸ਼ਾਨ ਹਨ।
ਖ਼ਾਸ ਕਰ ਕੇਂਦਰ ਸਰਕਾਰ ਜਿਸ ਤਰ੍ਹਾਂ ਨਾਲ ਉਨ੍ਹਾਂ ਨਾਲ ਡੀਲ ਕਰ ਰਹੀ ਹੈ, ਉਸ ਤੋਂ ਉਹ ਦੁਖੀ ਹਨ । ਰੁਜ਼ਾਨਾਂ ਬੈਠਕਾਂ ਟਾਲੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਇਹ ਵੀ ਖਿਆਲ ਨਹੀਂ ਕਿ ਕੜਾਕੇ ਦੀ ਠੰਢ 'ਚ ਕਿਸਾਨ ਕਿਸ ਤਰ੍ਹਾਂ ਨਾਲ ਸੜਕਾਂ 'ਤੇ ਰਾਤ ਗੁਜ਼ਾਰ ਰਹੇ ਹਨ’।