ਸੁਰੇਖਾ ਸੀਕਰੀ ਦਾ ਹੋਇਆ ਦਿਹਾਂਤ, ਜਾਣੋਂ ਕਿਸ ਤਰ੍ਹਾਂ ਕਾਲਜ ‘ਚ ਵਾਪਰੇ ਇੱਕ ਹਾਦਸੇ ਨੇ ਬਦਲ ਦਿੱਤੀ ਸੀ ਸੁਰੇਖਾ ਦੀ ਕਿਸਮਤ
ਸੁਰੇਖਾ ਸੀਕਰੀ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਵਿੱਚ ਖੂਬ ਜਗ੍ਹਾ ਬਣਾਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਰੇਖਾ ਕਦੇ ਅਦਾਕਾਰਾ ਬਣਨਾ ਹੀ ਨਹੀਂ ਸੀ ਚਾਹੁੰਦੀ, ਉਹ ਪੱਤਰਕਾਰ ਬਣਨਾ ਚਾਹੁੰਦੀ ਸੀ । ਸੁਰੇਖਾ ਅਮਰੋਹਾ ਤੇ ਨੈਨੀਤਾਲ ਵਿੱਚ ਪਲੀ ਤੇ ਵੱਡੀ ਹੋਈ ਸੀ । ਉਹਨਾਂ ਦਾ ਬਚਪਨ ਤੋਂ ਹੀ ਸੁਫਨਾ ਸੀ ਕਿ ਉਹ ਪੱਤਰਕਾਰ ਬਣਨਾ ਚਾਹੁੰਦੀ ਸੀ । ਪਰ ਸੁਰੇਖਾ ਦੀ ਕਿਸਮਤ ਕੁਝ ਹੋਰ ਹੀ ਚਾਹੁੰਦੀ ਸੀ ।
ਹੋਰ ਪੜ੍ਹੋ :
ਭਾਈ ਤਾਰੂ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਦਰਸ਼ਨ ਔਲਖ ਸਣੇ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ
Image Source: Instagram
ਇਸ ਦੇ ਨਾਲ ਹੀ ਉਹਨਾਂ ਨੇ ਅਲੀਗੜ੍ਹ ਦੀ ਮੁਸਲਿਮ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ । ਕਾਲਜ ਵਿੱਚ ਇੱਕ ਵਾਰ ਨਾਟਕ ਖੇਡਿਆ ਗਿਆ ਸੀ । ਇਸ ਨਾਟਕ ਨੂੰ ਦੇਖਣ ਲਈ ਸੁਰੇਖਾ ਵੀ ਪਹੁੰਚੀ ਸੀ ।ਇਸ ਨਾਟਕ ਨੂੰ ਦੇਖ ਕੇ ਉਹ ਏਨੀ ਪ੍ਰਭਾਵਿਤ ਹੋਈ ਕਿ ਉਹਨਾਂ ਨੇ ਪੱਤਰਕਾਰ ਬਣਨ ਦਾ ਖਿਆਲ ਛੱਡਕੇ ਅਦਾਕਾਰਾ ਬਣਨ ਦਾ ਮਨ ਬਣਾ ਲਿਆ ।
ਅਦਾਕਾਰੀ ਦਾ ਜੋਸ਼ ਲੈ ਕੇ ਸੁਰੇਖਾ ਨੈਸ਼ਨਲ ਸਕੂਲ ਆਫ਼ ਡਰਾਮਾ ਦਾ ਐਡਮੀਸ਼ਨ ਫਾਰਮ ਲੈ ਆਈ, ਫਾਰਮ ਭਰਨ ਤੋਂ ਬਾਅਦ ਉਹਨਾਂ ਨੇ ਐਡੀਸ਼ਨ ਦਿੱਤਾ ਤੇ ੳਹੁ ਸਲੈਕਟ ਹੋ ਗਈ । 1971 ਵਿੱਚ ਉਹਨਾਂ ਨੇ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ । ਜਿਸ ਤੋਂ ਬਾਅਦ ਉਹਨਾਂ ਨੇ 10 ਸਾਲ ਇੱਕ ਕੰਪਨੀ ਵਿੱਚ ਥਿਏਟਰ ਕੀਤਾ ।
ਸਾਲ 1978 ਵਿੱਚ ਫ਼ਿਲਮ ਕਿੱਸਾ ਕੁਰਸੀ ਕਾ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸੁਰੇਖਾ ਨਸੀਰੂਦੀਨ ਸ਼ਾਹ ਦੀ ਸਾਲੀ ਲੱਗਦੀ ਹੈ । ਦਰਅਸਲ ਸੁਰੇਖਾ ਦੀ ਵੱਡੀ ਭੈਣ ਮਨਾਰਾ ਸੀਕਰੀ ਉਰਫ ਪਰਵੀਨ ਮੁਰਾਦ ਨਸੀਰੂਦੀਨ ਦੀ ਪਹਿਲੀ ਪਤਨੀ ਹੈ । ਇਸ ਤੋਂ ਉਹਨਾਂ ਦੀ ਬੇਟੀ ਹਿਬਾ ਸ਼ਾਹ ਹੈ ।