ਪੂਰੇ ਪਰਿਵਾਰ ਸਮੇਤ ਗੁਰੂਦਵਾਰਾ ਨਤਮਸਤਕ ਹੋਈ ਸਨੀ ਲਿਓਨੀ

Reported by: PTC Punjabi Desk | Edited by: Rajan Sharma  |  June 19th 2018 06:58 AM |  Updated: June 19th 2018 06:58 AM

ਪੂਰੇ ਪਰਿਵਾਰ ਸਮੇਤ ਗੁਰੂਦਵਾਰਾ ਨਤਮਸਤਕ ਹੋਈ ਸਨੀ ਲਿਓਨੀ

ਪੰਜਾਬੀ ਕਲਾਕਾਰ ਆਪਣੇ ਟੈਲੇੰਟ ਅਤੇ ਜਜ਼ਬੇ ਕਰ ਕੇ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ| ਆਪਣੇ ਹੁਨਰ ਨਾਲ ਉਹਨਾਂ ਨੇ ਕੇਵਲ ਪਾਲੀਵੁੱਡ ਵਿਚ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਵਿਚ ਵੀ ਇਕ ਵੱਖਰੀ ਪਹਿਚਾਣ ਬਣਾਈ ਹੈ| ਪੰਜਾਬੀ ਪਰਿਵਾਰ ਵਿੱਚ ਜੰਮੀ ਕਰਨਜੀਤ ਕੌਰ ਵੋਹਰਾ ਜੋ ਕਿ ਪੂਰੀ ਦੁਨੀਆਂ 'ਚ ਸਨੀ ਲਿਓਨੀ sunny leone ਦੇ ਨਾਂ ਨਾਲ ਜਾਣੀ ਜਾਂਦੀ ਹੈ ਆਪਣੀ ਕਲਾਕਾਰੀ ਨਾਲ ਫੈਨਸ ਦੇ ਦਿਲਾਂ ਤੇ ਰਾਜ ਕਰਦੀ ਹੈ| ਉਹਨਾਂ ਦੀ ਅਦਾਕਾਰੀ,ਰੰਗ ਰੂਪ,ਮਾਡਲਿੰਗ ਆਦਿ ਉਹਨਾ ਨੂੰ ਇੰਡਸਟਰੀ ਵਿੱਚ ਇੱਕ ਵੱਖਰੀ ਪਹਿਚਾਣ ਦਵਾਉਂਦਾ ਹੈ| ਪਹਿਲਾਂ ਸਨੀ ਹਾਲੀਵੁੱਡ ਵਿੱਚ ਜਿਆਦਾ ਕੰਮ ਕਰ ਰਹੀ ਸੀ ਪਰ ਅੱਜ ਕੱਲ ਉਹ ਬਾਲੀਵੁੱਡ bollywood ਦੀਆਂ ਫ਼ਿਲਮਾਂ  ਵਿੱਚ ਆਪਣੇ ਹੁਨਰ ਅਤੇ ਕਲਾਕਾਰੀ ਦਾ ਰੰਗ ਖਿਲਾਰ ਰਹੇ ਹਨ|

sunny

 

ਹਾਲ ਹੀ ਵਿੱਚ ਸਨੀ sunny leone ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਫੋਟੋ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਉਹਨਾਂ ਦੇ ਪਤੀ ਡੈਨੀਅਲ ਵੈਬਰ,ਜੁੜਵਾ ਲੜਕੇ ਅਸ਼ਰ ਸਿੰਘ ਵੈਬਰ, ਨੋਆ ਸਿੰਘ ਵੈਬਰ ਅਤੇ ਬੇਟੀ ਨਿਸ਼ਾ ਵੈਬਰ ਦੇ ਨਾਲ ਇੱਕ ਗੁਰੂਦੁਆਰਾ ਦੇ ਬਾਹਰ ਖੜੇ ਹਨ| ਸਨੀ ਨੇ ਇਹ ਫੋਟੋ ਫਾਦਰਸ ਡੇ ਤੇ ਪੋਸਟ ਕੀਤੀ ਹੈ ਅਤੇ ਨਾਲ ਹੀ ਪਤੀ ਡੈਨੀਅਲ ਦਾ ਜ਼ਿੰਦਗੀ ਭਰ ਸਾਥ ਨਿਭਾਉਣ ਲਈ ਧੰਨਵਾਦ ਵੀ ਕੀਤਾ ਹੈ ਅਤੇ ਇੱਕ ਚੰਗਾ ਆਦਮੀ,ਪਤੀ,ਪਿਤਾ ਅਤੇ ਦੋਸਤ ਹੋਣ ਬਾਰੇ ਦੱਸ ਰਹੀ ਹੈ| ਪੰਜੋ ਇਸ ਫੋਟੋ ਵਿੱਚ ਬਹੁਤ ਚੰਗੇ ਲੱਗ ਰਹੇ ਹਨ ਅਤੇ ਇੱਕ ਖੁਸ਼ਹਾਲ ਪਰਿਵਾਰ ਦਾ ਸੁਨੇਹਾ ਦੇ ਰਹੇ ਹਨ |

https://www.instagram.com/p/BkHspqHnzfi/

ਸਨੀ ਦੇ ਕੰਮ ਬਾਰੇ ਗੱਲ ਕਰੀਏ ਤਾਂ ਅੱਜ ਕੱਲ ਉਹ ਰਿਆਲਿਟੀ ਸ਼ੋਅ ਸਪਲਿਟਸਵਿਲਾ ਦੇ ਅਗਲੇ ਆਉਣ ਵਾਲੇ ਸੀਜ਼ਨ ਵਿੱਚ ਰੁਝੀ ਹੋਈ ਹੈ| ਸਨੀ sunny leone ਦਾ ਸ਼ਾਹਰੁਖ ਖਾਨ ਦੀ ਫ਼ਿਲਮ ਰਈਸ bollywood ਦਾ ਗੀਤ ਲੈਲਾ ਮੈਂ ਲੈਲਾ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਅਤੇ 350 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ| ਉਹਨਾਂ ਦੀ ਫ਼ਿਲਮਾਂ ਹੇਟ ਸਟੋਰੀ 2,ਲੀਲਾ ਇੱਕ ਪਹੇਲੀ,ਜਿਸਮ ੨,ਜੈਕਪਾਟ ਆਦਿ ਬੇਹੱਦ ਮਸ਼ਹੂਰ ਫ਼ਿਲਮਾਂ ਰਹੀਆਂ ਹਨ|

 

 

sunny leone


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network