ਸੰਨੀ ਲਿਓਨ ਨੇ ਗੋਆ 'ਚ ਮਨਾਇਆ ਨਵਾਂ ਸਾਲ, ਦੇਖੋ ਸ਼ਾਨਦਾਰ ਤਸਵੀਰਾਂ
ਨਵੇਂ ਸਾਲ ਦਾ ਜਸ਼ਨ ਬਾਲੀਵੁੱਡ ਦੇ ਸਿਤਾਰਿਆਂ ਨੇ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ। ਬਾਲੀਵੁੱਡ ਦੀ ਹੌਟ ਅਦਾਕਾਰਾ ਸੰਨੀ ਲਿਓਨ Sunny Leone ਨੇ ਵੀ ਨਵੇਂ ਸਾਲ ਦਾ ਜਸ਼ਨ ਗੋਆ ‘ਚ ਸੈਲੀਬ੍ਰੇਟ ਕੀਤਾ ਹੈ। ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਬਹੁਤ ਚੰਗੀ ਵਾਈਬਸ ਮਿਲੇਗੀ। ਸੰਨੀ ਲਿਓਨ ਨੇ ਗੋਆ 'ਚ ਨਵੇਂ ਸਾਲ ਦਾ ਸਵਾਗਤ ਕੀਤਾ ਅਤੇ ਉਹ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ। ਉਸਨੇ ਇੰਸਟਾਗ੍ਰਾਮ 'ਤੇ ਆਪਣੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਅਤੇ ਪ੍ਰਸ਼ੰਸਕਾਂ ਦੇ ਨਾਲ ਅਦਾਕਾਰਾ ਨੇ ਆਪਣੀ ਨਵੇਂ ਸਾਲ ਦੀ ਪਾਰਟੀ ਲੁੱਕ ਨੂੰ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਗੌਤਮ ਕਿਚਲੂ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼
image From google
ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਨੇ ਨੀਓਨ ਵਨ-ਸ਼ੋਲਡਰ ਟਾਪ ਅਤੇ ਮੈਟਲਿਕ ਸਿਲਵਰ ਪੈਂਟ ਪਾਈ ਹੋਈ ਹੈ। ਸੰਨੀ ਲਿਓਨ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, 'ਗੋਆ 'ਚ ਸੁਪਰ ਫਨ ਨਾਈਟ।' ਜਿਵੇਂ ਕਿ ਉਮੀਦ ਸੀ, ਉਸ ਦੇ ਪ੍ਰਸ਼ੰਸਕਾਂ ਨੇ ਅਦਾਕਾਰਾ ਦੀ ਤਾਰੀਫ ਕਰਨ ਲਈ ਕਮੈਂਟ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆਏ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਸੰਨੀ ਲਿਓਨ ਜਿਸਮ 2, ਰਾਗਿਨੀ ਐਮਐਮਐਸ 2, ਏਕ ਪਹੇਲੀ ਲੀਲਾ ਅਤੇ ਮਸਤੀਜ਼ਾਦੇ ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਬਾਲੀਵੁੱਡ ਤੋਂ ਇਲਾਵਾ ਉਹ ਟੈਲੀਵਿਜ਼ਨ ਰਿਆਲਟੀ ਸ਼ੋਅਜ਼ ਵਿੱਚ ਵੀ ਨਜ਼ਰ ਆਈ ਹੈ, ਉਹ ਸਪਲਿਟਸਵਿਲਾ ਵਰਗੇ ਕਈ ਸੋਅਜ਼ ਦੀ ਮੇਜ਼ਬਾਨੀ ਕਰਦੀ ਹੋਈ ਨਜ਼ਰ ਆ ਚੁੱਕੀ ਹੈ। ਦੱਸ ਦਈਏ ਸੰਨੀ ਲਿਓਨ ਨੇ ਬਿੱਗ ਬੌਸ ਦੇ ਜ਼ਰੀਏ ਭਾਰਤ ਵਿੱਚ ਮਨੋਰੰਜਨ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ, ਅਤੇ ਜ਼ਬਰਦਸਤ ਪ੍ਰਸਿੱਧੀ ਹਾਸਲ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਚ ਕੰਮ ਕੀਤਾ । ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
View this post on Instagram