ਵਿਆਹ ਤੋਂ ਬਾਅਦ ਕੈਟਰੀਨਾ ਕੈਫ ਆਪਣੇ ਸਹੁਰੇ ਘਰ ਲੈ ਕੇ ਆਈ ਇਹ ਚੀਜ਼, ਦਿਉਰ ਸੰਨੀ ਕੌਸ਼ਲ ਨੇ ਕੀਤਾ ਖੁਲਾਸਾ

Reported by: PTC Punjabi Desk | Edited by: Lajwinder kaur  |  March 30th 2022 06:00 PM |  Updated: March 30th 2022 06:00 PM

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਆਪਣੇ ਸਹੁਰੇ ਘਰ ਲੈ ਕੇ ਆਈ ਇਹ ਚੀਜ਼, ਦਿਉਰ ਸੰਨੀ ਕੌਸ਼ਲ ਨੇ ਕੀਤਾ ਖੁਲਾਸਾ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਪਿਛਲੇ ਸਾਲ ਦਸੰਬਰ ਵਿੱਚ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਹੋਇਆ ਸੀ। ਕੈਟਰੀਨਾ-ਵਿੱਕੀ ਦਾ ਵਿਆਹ ਕਾਫੀ ਚਰਚਾ ਚ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਪ੍ਰਸ਼ੰਸਕ ਅਜੇ ਵੀ ਦੋਵਾਂ ਦੀ ਇਕੱਠੇ ਇੱਕ ਝਲਕ ਦੇਖਣ ਨੂੰ ਬੇਤਾਬ ਰਹਿੰਦੇ ਹਨ। ਹੁਣ ਵਿੱਕੀ ਕੌਸ਼ਲ ਦੇ ਭਰਾ ਅਤੇ ਅਦਾਕਾਰ ਸੰਨੀ ਕੌਸ਼ਲ ਨੇ ਆਪਣੀ ਭਾਬੀ ਕੈਟਰੀਨਾ ਕੈਫ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਸੰਨੀ ਨੇ ਇਹ ਵੀ ਦੱਸਿਆ ਕਿ ਕੈਟਰੀਨਾ ਵਿਆਹ ਤੋਂ ਬਾਅਦ ਆਪਣੇ ਨਾਲ ਘਰ ‘ਚ ਕੀ ਲੈ ਕੇ ਆਈ ਹੈ।

inside image of sunny kaushal

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਸੰਨੀ ਨੇ ਕਿਹਾ, 'ਕੈਟਰੀਨਾ ਬਹੁਤ ਚੰਗੀ ਅਤੇ ਬਹੁਤ ਪਾਜ਼ਟੀਵ ਸੋਚ ਰੱਖਣ ਵਾਲੀ ਸਖ਼ਸ਼ ਹੈ। ਅਸੀਂ ਕਦੇ ਵੀ ਘਰ ਵਿੱਚ ਕੰਮ ਬਾਰੇ ਗੱਲ ਨਹੀਂ ਕਰਦੇ। ਕੈਟਰੀਨ ਕੈਫ ਆਪਣੇ ਨਾਲ ਘਰ ਚ ਸਕਾਰਾਤਮਕ ਊਰਜਾ ਲੈ ਕੇ ਆਈ  ਹੈ। ਕੈਟਰੀਨਾ ਨੂੰ ਬਿਲਕੁਲ ਵੀ ਹੰਕਾਰ ਨਹੀਂ ਹੈ। ਉਹ ਜ਼ਮੀਨ ਨਾਲ ਜੁੜੀ ਹੋਈ ਸਖ਼ਸ਼ ਹੈ। ਉਸ ਦੇ ਆਉਣ ਨਾਲ ਘਰ ਵਿੱਚ ਖੁਸ਼ੀਆਂ ਦੀ ਲਹਿਰ ਫੈਲ ਗਈ ਹੈ।

Sunny kaushal-Katrina-vicky

ਇੰਨਾ ਹੀ ਨਹੀਂ, ਸੰਨੀ ਨੂੰ ਜਦੋਂ ਭਾਬੀ ਦੇ ਹੱਥ ਦੇ ਬਣੇ ਗਏ ਹਲਵੇ ਬਾਰੇ ਪੁੱਛਿਆ ਗਿਆ ਤਾਂ ਇਸ 'ਤੇ ਸੰਨੀ ਨੇ ਕਿਹਾ, 'ਮੈਂ ਉਸ ਸਮੇਂ ਕੰਮ ਕਾਰਨ ਬਾਹਰ ਸੀ। ਪਰ ਮੰਮੀ ਨੇ ਮੇਰੇ ਲਈ ਥੋੜਾ ਜਿਹਾ ਬਚਾਇਆ ਸੀ ਅਤੇ ਇਹ ਬਹੁਤ ਸਵਾਦ ਸੀ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ‘ਲੇਖ਼’ ਫ਼ਿਲਮ ਦਾ ਰੋਮਾਂਟਿਕ ਗੀਤ ‘Beliya' ਹੋਇਆ’ ਰਿਲੀਜ਼, ਦੇਖੋ ਵੀਡੀਓ

ਕੈਟਰੀਨਾ ਅਤੇ ਵਿੱਕੀ ਇਸ ਸਮੇਂ ਆਪਣੇ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਕੈਟਰੀਨਾ ਟਾਈਗਰ 3, ਫੋਨ ਭੂਤ, ਜੀ ਲੇ ਜ਼ਾਰਾ ਅਤੇ ਮੈਰੀ ਕ੍ਰਿਸਮਸ ਵਿੱਚ ਨਜ਼ਰ ਆਵੇਗੀ। ਟਾਈਗਰ 3 ਵਿੱਚ ਕੈਟਰੀਨਾ ਨਾਲ ਸਲਮਾਨ ਖ਼ਾਨ ਮੁੱਖ ਭੂਮਿਕਾ ਵਿੱਚ ਹਨ। ਜ਼ੀ ਲੇ ਜ਼ਾਰਾ ਵਿੱਚ ਕੈਟਰੀਨਾ ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਦੇ ਨਾਲ ਨਜ਼ਰ ਆਵੇਗੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network