ਕੀ ਜਲਦ ਹੀ ਜੇਠਾਣੀ ਬਣਨ ਵਾਲੀ ਹੈ ਕੈਟਰੀਨਾ ਕੈਫ? ਦਿਓਰ ਸੰਨੀ ਕੌਸ਼ਲ ਡਿਨਰ ਡੇਟ 'ਤੇ ਇਸ ਮੁਟਿਆਰ ਨਾਲ ਆਇਆ ਨਜ਼ਰ

Reported by: PTC Punjabi Desk | Edited by: Lajwinder kaur  |  October 09th 2022 11:59 AM |  Updated: October 09th 2022 12:08 PM

ਕੀ ਜਲਦ ਹੀ ਜੇਠਾਣੀ ਬਣਨ ਵਾਲੀ ਹੈ ਕੈਟਰੀਨਾ ਕੈਫ? ਦਿਓਰ ਸੰਨੀ ਕੌਸ਼ਲ ਡਿਨਰ ਡੇਟ 'ਤੇ ਇਸ ਮੁਟਿਆਰ ਨਾਲ ਆਇਆ ਨਜ਼ਰ

Sunny Kaushal News: ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਦਾ ਭਰਾ ਅਤੇ ਅਦਾਕਾਰ ਸੰਨੀ ਕੌਸ਼ਲ ਨੂੰ ਹਾਲ ਹੀ ਵਿੱਚ rumoured ਗਰਲਫ੍ਰੈਂਡ ਸ਼ਰਵਰੀ ਵਾਘ ਨਾਲ ਮੁੰਬਈ ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਦੋਵੇਂ ਡਿਨਰ ਡੇਟ ਲਈ ਬਾਹਰ ਗਏ ਸਨ ਅਤੇ ਦੋਵਾਂ ਵਿਚਾਲੇ ਜ਼ਬਰਦਸਤ ਕਮਿਸਟਰੀ ਦੇਖਣ ਨੂੰ ਮਿਲੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸੰਨੀ ਅਤੇ ਸ਼ਰਵਰੀ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਪਪਰਾਜ਼ੀ ਦੇ ਕਹਿਣ 'ਤੇ ਦੋਵੇਂ ਇਕੱਠੇ ਤਸਵੀਰਾਂ ਕਲਿੱਕ ਕਰਵਾਈਆਂ। ਦੋਵੇਂ ਇੱਕ-ਦੂਜੇ ਦੇ ਨੇੜੇ ਖੜ੍ਹੇ ਹੋ ਕੇ ਮੁਸਕਰਾਉਂਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਇਸ ਸਰਦਾਰ ਬੱਚੇ ਨੂੰ ਪਹਿਚਾਣਿਆ? ਪੰਜਾਬੀ ਮਿਊਜ਼ਿਕ ਤੇ ਫ਼ਿਲਮ ਜਗਤ ਦਾ ਹੈ ਨਾਮੀ ਕਲਾਕਾਰ, ਦੱਸੋ ਨਾਮ!

sunny kauhal image image source instagram

ਅਫਵਾਹਾਂ ਵਾਲੀ ਜੋੜੀ ਸੰਨੀ ਅਤੇ ਸ਼ਰਵਰੀ ਆਪਣੇ ਦੋਸਤਾਂ ਨਾਲ ਪਹੁੰਚੀ ਸੀ। ਇਸ ਦੌਰਾਨ ਸ਼ਰਵਰੀ ਨੇ ਬਲੈਕ ਰੰਗ ਦੀ ਵ੍ਹਾਈਟ ਡਾਟ ਵਾਲੀ ਸ਼ਾਰਟ ਡਰੈੱਸ ਪਹਿਣੀ ਹੋਈ ਸੀ। ਇਸ ਦੇ ਨਾਲ ਹੀ ਸੰਨੀ ਚਿੱਟੇ ਰੰਗ ਟੀ-ਸ਼ਰਟ ਅਤੇ ਜੀਨ 'ਚ ਨਜ਼ਰ ਆਏ। ਇਸ ਵੀਡੀਓ ਨੂੰ ਨਾਮੀ ਫੋਟੋਗਾਰਫ ਵਿਰਲ ਭਿਯਾਨੀ ਨੇ ਆਪਣੇ ਇੰਸਟਾ ਪੇਜ਼ ਉੱਤੇ ਸ਼ੇਅਰ ਕੀਤਾ ਹੈ।

sunny kaushal image source instagram

ਸੰਨੀ ਕੌਸ਼ਲ ਅਤੇ ਸ਼ਰਵਰੀ ਵਾਘ ਨੇ 'ਦਿ ਫਰਗੋਟਨ ਆਰਮੀ' ਵਿੱਚ ਇਕੱਠੇ ਕੰਮ ਕੀਤਾ ਸੀ। ਇੱਥੋਂ ਹੀ ਦੋਵਾਂ ਦੀ ਦੋਸਤੀ ਦੀ ਸ਼ੁਰੂਆਤ ਹੋਈ। ਦੋਹਾਂ ਨੂੰ ਇੱਕ-ਦੂਜੇ ਦਾ ਸੁਭਾਅ ਪਸੰਦ ਆਇਆ ਅਤੇ ਦੋਵੇਂ ਮਿਲਣ ਲੱਗ ਪਏ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਸ਼ਰਵਰੀ ਨੂੰ ਸੰਨੀ ਦੇ ਭਰਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ 'ਚ ਵੀ ਦੇਖਿਆ ਗਿਆ ਸੀ। ਦੋਵਾਂ ਦੇ ਇੱਕ-ਦੂਜੇ ਨੂੰ ਡੇਟ ਕਰਨ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਪਰ ਦੋਵਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।

katrina kaif wished happy birthday to her brother in law sunny kaushal image source instagram

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network