ਸੰਨੀ ਦਿਓਲ ਫ਼ਿਲਮ ‘ਬਾਪ’ ਦੀ ਸ਼ੂਟਿੰਗ ‘ਚ ਰੁੱਝੇ, ਦਿਖਿਆ ਅਦਾਕਾਰ ਦਾ ਨਵਾਂ ਅੰਦਾਜ਼

Reported by: PTC Punjabi Desk | Edited by: Shaminder  |  November 09th 2022 06:08 PM |  Updated: November 09th 2022 06:08 PM

ਸੰਨੀ ਦਿਓਲ ਫ਼ਿਲਮ ‘ਬਾਪ’ ਦੀ ਸ਼ੂਟਿੰਗ ‘ਚ ਰੁੱਝੇ, ਦਿਖਿਆ ਅਦਾਕਾਰ ਦਾ ਨਵਾਂ ਅੰਦਾਜ਼

ਸੰਨੀ ਦਿਓਲ (Sunny Deol) ਆਪਣੀ ਅਗਲੀ ਫ਼ਿਲਮ ‘ਬਾਪ’ (Baap) ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸ ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਮਿਥੁਨ ਚੱਕਰਵਰਤੀ, ਸੰਜੇ ਦੱਤ ਅਤੇ ਜੈਕੀ ਸ਼ਰਾਫ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਚਾਰੇ ਕਲਾਕਾਰ ਕਈ ਹਿੰਦੀ ਫਿਲਮਾਂ 'ਚ ਇਕ-ਦੂਜੇ ਨਾਲ ਕੰਮ ਕਰ ਚੁੱਕੇ ਹਨ ਅਤੇ ਹੁਣ ਕਾਫੀ ਸਮੇਂ ਬਾਅਦ ਇਕ ਹੀ ਫਿਲਮ 'ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

Sunny Deol Image Source : Instagram

ਹੋਰ ਪੜ੍ਹੋ : ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਸਿੱਧੂ ਮੂਸੇਵਾਲਾ, ਨਵਾਂ ਗੀਤ ‘ਵਾਰ’ ਯੂ-ਟਿਊਬ ‘ਤੇ ਟਰੈਡਿੰਗ ‘ਚ ਚੱਲ ਰਿਹਾ ਗੀਤ

ਇਸ ਫ਼ਿਲਮ ‘ਚ ਉਨ੍ਹਾਂ ਦੀ ਲੁੱਕ ਬਿਲਕੁਲ ਵੱਖਰੀ ਤਰ੍ਹਾਂ ਦੀ ਹੈ । ਇਸ ਤੋਂ ਪਹਿਲਾਂ ਉਹ ਗਦਰ-੨ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਸੰਨੀ ਦਿਓਲ ਉਤਸ਼ਾਹਿਤ ਹਨ, ਉੱਥੇ ਹੀ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।

Sunny Deol Birthday Image Source : Instagram

ਹੋਰ ਪੜ੍ਹੋ : ਚੰਡੀਗੜ੍ਹ ਦੀ ਰਹਿਣ ਵਾਲੀ ਇਸ ਮਹਿਲਾ ਨੇ ਘਰ ‘ਚ ਸਾਂਭ ਰੱਖਿਆ ਪੁਰਾਣਾ ਪੰਜਾਬੀ ਵਿਰਸਾ, ਵੇਖੋ ਵੀਡੀਓ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਸ਼ੂਟ ਧਮਾਲ, ਦੋਸਤੀ ਬੇਮਿਸਾਲ’। ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਨੂੰ ਸਮਰਪਿਤ ਹੈ ।

sunny deol with sons image source Instagram

ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਆਪਣੇ ਸਮੇਂ ‘ਚ ਪ੍ਰਸਿੱਧ ਅਦਾਕਾਰ ਰਹਿ ਚੁੱਕੇ ਹਨ ਅਤੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਧਰਮਿੰਦਰ ਦਾ ਪੋਤਾ ਵੀ ਫ਼ਿਲਮਾਂ ‘ਚ ਡੈਬਿਊ ਕਰ ਚੁੱਕਿਆ ਹੈ ।ਹਾਲਾਂਕਿ ਪਿਤਾ ਸੰਨੀ ਦਿਓਲ ਵਾਂਗ ਉਸ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ ਹੈ, ਪਰ ਆਉਣ ਵਾਲੇ ਦਿਨਾਂ ‘ਚ ਉਹ ਹੋਰ ਕਈ ਫ਼ਿਲਮਾਂ ‘ਚ ਨਜ਼ਰ ਆ ਸਕਦੇ ਹਨ ।

 

View this post on Instagram

 

A post shared by Sunny Deol (@iamsunnydeol)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network