ਸੰਨੀ ਦਿਓਲ ਦੀ ਫ਼ਿਲਮ ‘ਚੁੱਪ’ ਦਾ ਟੀਜ਼ਰ ਰਿਲੀਜ਼, ਥ੍ਰਿਲਰ ਅਤੇ ਸਸਪੈਂਸ ਨਾਲ ਭਰਪੂਰ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਪਸੰਦ
ਸੰਨੀ ਦਿਓਲ (Sunny Deol)ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ‘ਗਦਰ-੨’ ਫ਼ਿਲਮ ਦੀ ਸ਼ੂਟਿੰਗ ਕੀਤੀ ਸੀ । ਹੁਣ ਉਨ੍ਹਾਂ ਦੀ ਦੂਜੀ ਫ਼ਿਲਮ ‘ਚੁੱਪ’ (Chup)ਦਾ ਧਮਾਕੇਦਾਰ ਟੀਜ਼ਰ ਜਾਰੀ ਕਰ ਦਿੱਤਾ ਹੈ। ਇਹ ਫ਼ਿਲਮ ਇੱਕ ਸਸਪੈਂਸ ਥ੍ਰਿਲਰ ਫ਼ਿਲਮ ਹੈ । ਜਿਸ ‘ਚ ਸਾਊਥ ਦੇ ਸਟਾਰ ਦੁਲਕਰ ਸਲਮਾਨ ਵੀ ਨਜ਼ਰ ਆਉਣਗੇ । ਇਸ ਟੀਜ਼ਰ ਨੂੰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।
image from Chup movie teaser
ਹੋਰ ਪੜ੍ਹੋ : ਪਹਾੜੀ ਵਾਦੀਆਂ ‘ਚ ਜਲੇਬੀ ਦਾ ਲੁਤਫ ਲੈਂਦੇ ਨਜ਼ਰ ਆਏ ਸੰਨੀ ਦਿਓਲ
ਆਰ ਬਾਲਕੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਅਤੇ ਉਨ੍ਹਾਂ ਨੇ ਇਹ ਫ਼ਿਲਮ ਗੁਰੂ ਦੱਤ ਨੂੰ ਸਮਰਪਿਤ ਕੀਤੀ ਹੈ । ਗੁਰੂ ਦੱਤ ਦੇ ਜਨਮਦਿਨ ‘ਤੇ ਇਸ ਫ਼ਿਲਮ ਦੇ ਟੀਜ਼ਰ ਨੂੰ ਜਾਰੀ ਕੀਤਾ ਗਿਆ ਹੈ । 'ਚੁਪ' 'ਚ ਸੰਨੀ ਦਿਓਲ ਨਾਲ ਕਈ ਮੰਨੇ-ਪ੍ਰਮੰਨੇ ਕਲਾਕਾਰ ਹਨ। ਇਸ ਵਿੱਚ ਸਾਊਥ ਸਟਾਰ ਦੁਲਕਰ ਸਲਮਾਨ ਵੀ ਸ਼ਾਮਿਲ ਹਨ।
image From Chup movie teaser
ਹੋਰ ਪੜ੍ਹੋ : ਸੰਨੀ ਦਿਓਲ ਨੇ ਖਰੀਦੀ ਨਵੀਂ ਕਾਰ ਲੈਂਡ ਰੋਵਰ ਡਿਫੈਂਡਰ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ
ਇਨ੍ਹਾਂ ਤੋਂ ਇਲਾਵਾ ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਵੀ ਅਹਿਮ ਭੂਮਿਕਾਵਾਂ 'ਚ ਹਨ। 'ਚੁਪ' ਦੇ ਟੀਜ਼ਰ 'ਚ ਸੰਨੀ, ਦੁਲਕਰ ਅਤੇ ਸ਼੍ਰੇਆ ਦੀ ਝਲਕ ਦੇਖਣ ਨੂੰ ਮਿਲੀ ਹੈ।ਇਹ ਫ਼ਿਲਮ ਮਨੋਵਿਗਿਆਨਕ ਥ੍ਰਿਲਰ ਫ਼ਿਲਮ ਹੈ ।ਜਿਸ ਨੂੰ ਖੁਦ ਆਰ ਬਾਲਕੀ ਵੱਲੋਂ ਲਿਖਿਆ ਗਿਆ ਹੈ ।
ਇਸ ਫ਼ਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਵੀ ਉਮੀਦ ਕਰ ਰਹੇ ਹਨ ਕਿ ਇਹ ਵੱਖਰੀ ਤਰ੍ਹਾਂ ਦੀ ਫ਼ਿਲਮ ਹੋਵੇਗੀ । ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੀ ਵੇਖਦਿਆਂ ਹੀ ਬਣ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦੇ ਚੁੱਕੇ ਹਨ ।
View this post on Instagram