ਅਦਾਕਾਰ ਸੰਨੀ ਦਿਓਲ ਦੇ ਨਾਲ ਵਾਪਰਿਆ ਹਾਦਸਾ, ਟ੍ਰੋਲ ਹੋਣ ਤੋਂ ਬਾਅਦ ਬਿਆਨ ਜਾਰੀ ਕਰਕੇ ਦੱਸਿਆ ਹਾਲ
ਅਦਾਕਾਰ ਸੰਨੀ ਦਿਓਲ (Sunny Deol) ਏਨੀਂ ਦਿਨੀਂ ਖੂਬ ਚਰਚਾ ‘ਚ ਹਨ । ਪਿਛਲੇ ਦਿਨੀਂ ਉਹ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਪਿੱਠ ‘ਤੇ ਸੱਟ ਲੱਗ ਗਈ ਸੀ । ਜਿਸ ਤੋਂ ਬਾਅਦ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਅਮਰੀਕਾ ਗਏ ਸਨ । ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ ‘ਚ ਆਪਣਾ ਇਲਾਜ ਕਰਵਾਇਆ ਸੀ । ਦੱਸ ਦਈਏ ਕਿ ਸੰਨੀ ਦਿਓਲ ਵੱਲੋਂ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਬੀਤੇ ਦਿਨੀਂ ਰਾਸ਼ਟਰਪਤੀ ਦੀ ਚੋਣ ਦੇ ਲਈ ਸਾਰੇ ਸੰਸਦ ਮੈਂਬਰ ਸ਼ਾਮਿਲ ਹੋਏ ਸਨ ।
image From instagram
ਹੋਰ ਪੜ੍ਹੋ : ਸੰਨੀ ਦਿਓਲ ਦੀ ਫ਼ਿਲਮ ‘ਚੁੱਪ’ ਦਾ ਟੀਜ਼ਰ ਰਿਲੀਜ਼, ਥ੍ਰਿਲਰ ਅਤੇ ਸਸਪੈਂਸ ਨਾਲ ਭਰਪੂਰ ਫ਼ਿਲਮ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਪਸੰਦ
ਪਰ ਚੋਣ ਦੇ ਦੌਰਾਨ ਸੰਨੀ ਦਿਓਲ ਸ਼ਾਮਿਲ ਨਹੀਂ ਸੀ ਹੋਏ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਗਿਆ ਸੀ । ਇਸੇ ਦੇ ਚੱਲਦਿਆਂ ਸੰਨੀ ਦਿਓਲ ਨੇ ਬਿਆਨ ਜਾਰੀ ਕਰਕੇ ਇਸ ਚੋਣ ‘ਚ ਸ਼ਾਮਿਲ ਨਾ ਹੋਣ ਦਾ ਕਾਰਨ ਦੱਸਿਆ ਹੈ ।
image From Twitter
ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਫ਼ਿਲਮ ‘ਗਦਰ-੨’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ 'ਸੂਰਿਆ', 'ਗਦਰ 2' ਅਤੇ 'ਆਪਨੇ 2' 'ਚ ਨਜ਼ਰ ਆਉਣਗੇ। ਸੰਨੀ ਦਿਓਲ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੰਦੇ ਆ ਰਹੇ ਹਨ ।
ਉਨ੍ਹਾਂ ਦਾ ਬੇਟਾ ਵੀ ਫ਼ਿਲਮਾਂ ‘ਚ ਡੈਬਿਊ ਕਰ ਚੁੱਕਿਆ ਹੈ । ਉਨ੍ਹਾਂ ਦਾ ਪੂਰਾ ਪਰਿਵਾਰ ਹੀ ਬਾਲੀਵੁੱਡ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਿਤਾ ਧਰਮਿੰਦਰ ਵੀ ਇੱਕ ਬਿਹਤਰੀਨ ਅਦਾਕਾਰ ਰਹਿ ਚੁੱਕੇ ਹਨ ਅਤੇ ਹੁਣ ਵੀ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ ।
View this post on Instagram