ਸੰਨੀ ਦਿਓਲ ਵਿਵਾਦਾਂ ‘ਚ ਘਿਰੇ, ਵਿਧਾਇਕ ਦੀ ਧੀ ਨੂੰ ਲੈ ਕੇ ਹੋਏ ਟ੍ਰੋਲ
ਗੁਰਦਾਸਪਰੁ ਤੋਂ ਸੰਸਦ ਮੈਂਬਰ ਸੰਨੀ ਦਿਓਲ (Sunny Deol)ਦੇ ਕਦੇ ਗੁੰਮਸ਼ੁਦਗੀ ਦੇ ਪੋਸਟਰ ਲੱਗਦੇ ਨੇ ਅਤੇ ਕਦੇ ਕਿਸਾਨਾਂ ਦੀ ਹਿਮਾਇਤ ਨਾਂ ਕਰਨ ‘ਤੇ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ । । ਪਰ ਹੁਣ ਉਹ ਨਵੇਂ ਵਿਵਾਦ ‘ਚ ਘਿਰਦੇ ਨਜ਼ਰ ਆ ਰਹੇ ਹਨ । ਦਰਅਸਲ ਸੰਨੀ ਦਿਓਲ (Sunny Deol) ‘ਤੇ ਹੁਣ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਬੱਬੂ ਦੀ ਧੀ ਵੱਲੋਂ ਬੁੱਕ ਕਰਵਾਈ ਗਈ ਮਹਿੰਦਰਾ ਥਾਰ ਗੱਡੀ ਛੇਤੀ ਦਿਵਾਉਣ ਲਈ ਕੰਪਨੀ ਨੂੰ ਚਿੱਠੀ ਲਿਖੀ ਗਈ ਹੈ ।
Image From Instagram
ਹੋਰ ਪੜ੍ਹੋ : ਲਹਿੰਗੇ ਵਿੱਚ ਸ਼ਹਿਨਾਜ਼ ਗਿੱਲ ਲੋਕਾਂ ਤੇ ਢਾਹ ਰਹੀ ਹੈ ਕਹਿਰ, ਲੱਖਾਂ ਲੋਕਾਂ ਨੇ ਦੇਖਿਆ ਵੀਡੀਓ
ਇਸ ਚਿੱਠੀ ਨੂੰ ਕਾਂਗਰਸੀ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਇਸ ‘ਤੇ ਵਿਰੋਧ ਜਤਾਇਆ ਹੈ । ਸੰਸਦ ਮੈਂਬਰ ਸੰਨੀ ਦਿਓਲ ਨੇ ਮਹਿੰਦਰਾ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਨਿੱਜੀ ਲੈਟਰ ਪੈਡ ’ਤੇ ਚਿੱਠੀ ਜਾਰੀ ਕਰ ਕੇ ਲਿਖਿਆ ਹੈ ਕਿ ਸੁਜਾਨਪੁਰ ਹਲਕੇ ਦੇ ਵਿਧਾਇਕ ਦਿਨੇਸ਼ ਬੱਬੂ ਦੀ ਧੀ ਸੁਰਭੀ ਠਾਕੁਰ ਨੇ ਮਹਿੰਦਰਾ ਥਾਰ ਐਲਐਕਸਐੱਚਟੀਐੱਮਟੀ ਡੀਜ਼ਲ ਮਾਡਲ 21 ਜਨਵਰੀ ਨੂੰ ਬੁੱਕ ਕਰਵਾਈ ਹੈ।
ਉਨ੍ਹਾਂ ਨੂੰ ਇਹ ਗੱਡੀ ਛੇਤੀ ਮੁਹੱਈਆ ਕਰਵਾਈ ਜਾਵੇ। ਸੰਨੀ ਦੀ ਇਹ ਚਿੱਠੀ ਵਿਰੋਧੀ ਧਿਰ ਦੇ ਆਗੂ ਤੇ ਲੋਕ ਇੰਟਰਨੈੱਟ ਮੀਡੀਆ ’ਤੇ ਵਾਇਰਲ ਕਰ ਕੇ ਵਿਅੰਗ ਕੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਸੰਸਦ ਮੈਂਬਰ ਦਾ ਨਿੱਜੀ ਲੈਟਰ ਪੈਡ ਹਲਕੇ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਜਾਂ ਬੱਚੇ ਕੰਮਾਂ ਲਈ ਮਿਲਣਾ ਚਾਹੀਦਾ ਹੈ ਪਰ ਇਸ ਨੂੰ ਇਕ ਵਿਧਾਇਕ ਦੀ ਧੀ ਦੀ ਖਾਹਿਸ਼ ਪੂਰੀ ਕਰਨ ਲਈ ਵਰਤਿਆ ਜਾ ਰਿਹਾ ਹੈ ਜੋ ਕਿ ਸ਼ਰਮਨਾਕ ਹੈ।