ਸੰਨੀ ਦਿਓਲ ਨੇ ਖਰੀਦੀ ਨਵੀਂ ਕਾਰ ਲੈਂਡ ਰੋਵਰ ਡਿਫੈਂਡਰ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ
ਸੰਨੀ ਦਿਓਲ (Sunny Deol) ਨੇ ਨਵੀਂ ਕਾਰ ਲੈਂਡ ਰੋਵਰ ਡਿਫੈਂਡਰ (Land Rover Defender) ਖਰੀਦੀ ਹੈ। ਜਿਸ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਗਾਇਕ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਸੰਨੀ ਦਿਓਲ ਨੇ ਆਪਣੀ ਇਸ ਨਵੀਂ ਕਾਰ ਦਾ ਸੁਆਗਤ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਘਰ ‘ਚ ਕੀਤਾ ਹੈ ।
image From instagram
ਇਸ ਕਾਰ ਦੀ ਕੀਮਤ ਲਗਭਗ 89.60 ਲੱਖ ਰੁਪਏ ਹੈ। ਹਾਲਾਂਕਿ ਸਾਹਮਣੇ ਆਈਆਂ ਤਸਵੀਰਾਂ ਤੋਂ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਸੰਨੀ ਦਿਓਲ ਨੇ ਕਿਸ ਮਾਡਲ ਨੂੰ ਖਰੀਦਿਆ ਹੈ।ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਆਪਣੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਮੀਸ਼ਾ ਪਟੇਲ ਨਜ਼ਰ ਆਏਗੀ ।
image From Twitter
ਹੋਰ ਪੜ੍ਹੋ : ਪਹਾੜੀ ਵਾਦੀਆਂ ‘ਚ ਜਲੇਬੀ ਦਾ ਲੁਤਫ ਲੈਂਦੇ ਨਜ਼ਰ ਆਏ ਸੰਨੀ ਦਿਓਲ
ਇਸ ਤੋਂ ਇਲਾਵਾ ਸੰਨੀ ਦਿਓਲ ਹੋਰ ਵੀ ਕਈ ਕੰਮਾਂ ‘ਚ ਰੁੁੱਝੇ ਹੋਏ ਹਨ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਛੋਟੇ ਭਰਾ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਸੰਨੀ ਦਿਓਲ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਸਿਆਸੀ ਆਗੂ ਵੀ ਹਨ ਅਤੇ ਬੀਜੇਪੀ ਸਾਂਸਦ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਨੂੰ ਸਮਰਪਿਤ ਹੈ ।
ਉਨ੍ਹਾਂ ਦੇ ਪਿਤਾ ਧਰਮਿੰਦਰ ਬਾਲੀਵੁੱਡ ਇੰਡਸਟਰੀ ‘ਚ ਹੀ-ਮੈਨ ਦੇ ਨਾਮ ਨਾਲ ਮਸ਼ਹੂਰ ਹਨ ਅਤੇ ਉਨ੍ਹਾਂ ਦੇ ਪਿਤਾ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸੰਨੀ ਦਿਓਲ ਦਾ ਬੇਟਾ ਵੀ ਇੱਕ ਵਧੀਆ ਅਦਾਕਾਰ ਹੈ ਅਤੇ ਉਸ ਦੀ ਇੱਕ ਫ਼ਿਲਮ ਵੀ ਰਿਲੀਜ਼ ਹੋ ਚੁੱਕੀ ਹੈ । ਸੰਨੀ ਦਿਓਲ ਹੋਰੀਂ ਚਾਰ ਭੈਣ ਭਰਾ ਹਨ ।ਦੋ ਭੈਣਾਂ ਅਤੇ ਦੋ ਭਰਾ, ਜਦੋਂਕਿ ਹੇਮਾ ਮਾਲਿਨੀ ਉਨ੍ਹਾਂ ਦੀ ਮਤਰੇਈ ਮਾਂ ਹੈ । ਈਸ਼ਾ ਅਤੇ ਅਹਾਨਾ ਦਿਓਲ ਉਸ ਦੀਆਂ ਮਤਰੇਈਆਂ ਭੈਣਾਂ ਹਨ ।
View this post on Instagram