ਰਾਜੂ ਸ਼੍ਰੀਵਾਸਤਸ ਦੇ ਅੰਤਿਮ ਸਸਕਾਰ ਦੌਰਾਨ ਸੁਨੀਲ ਪਾਲ ਨਾਲ ਸੈਲਫੀ ਲੈਣ ਆਇਆ ਫੈਨ, ਸੁਨੀਲ ਨੇ ਇੰਝ ਦਿੱਤਾ ਰਿਐਕਸ਼ਨ
Sunil Pal news : ਹਾਲ ਹੀ ਵਿੱਚ ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਸ ਦਾ 21 ਅਕਤੂਬਰ ਨੂੰ ਦਿਹਾਂਤ ਹੋ ਗਿਆ। ਬੀਤੇ ਦਿਨ ਸੁਨੀਲ ਪਾਲ ਵੀ ਰਾਜੂ ਸ਼੍ਰੀਵਾਸਤਵ ਨੂੰ ਅੰਤਿਮ ਵਿਦਾਈ ਦੇਣ ਲਈ ਦਿੱਲੀ ਪਹੁੰਚੇ। ਇਸ ਦੌਰਾਨ ਜਦੋਂ ਇੱਕ ਫੈਨ ਨੇ ਸੁਨੀਲ ਪਾਲ ਤੋਂ ਸੈਲਫੀ ਮੰਗੀ ਤਾਂ ਉਹ ਬੇਹੱਦ ਹੈਰਾਨ ਰਹਿ ਗਏ।
Image Source: Instagram
ਦੱਸ ਦਈਏ ਕਿ ਲਗਾਤਾਰ 42 ਦਿਨਾਂ ਤੱਕ ਏਮਜ਼ 'ਚ ਭਰਤੀ ਰਹਿਣ ਤੋਂ ਬਾਅਦ 21 ਸਤੰਬਰ ਨੂੰ ਰਾਜੂ ਸ਼੍ਰੀਵਾਸਤਸ ਦਾ ਦਿਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸਸਕਾਰ 22 ਸਤੰਬਰ ਨੂੰ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਕੀਤਾ ਗਿਆ।
ਇਸ ਦੌਰਾਨ ਰਾਜੂ ਸ਼੍ਰੀਵਾਸਤਸ ਦੇ ਦੋਸਤ ਤੇ ਸਹਿ ਕਲਾਕਾਰ ਕਾਮੇਡੀਅਨ ਅਹਿਸਾਨ ਕੁਰੈਸ਼ੀ ਅਤੇ ਸੁਨੀਲ ਪਾਲ ਵੀ ਉਨ੍ਹਾਂ ਦੇ ਅੰਤਿਮ ਸਸਕਾਰ 'ਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਇਸ ਦੌਰਾਨ ਇੱਕ ਫੈਨ ਨੇ ਸੁਨੀਲ ਪਾਲ ਤੋਂ ਸੈਲਫੀ ਲੈਣ ਦੀ ਮੰਗ ਕੀਤੀ।
Image Source: Instagram
ਜਦੋਂ ਸੁਨੀਲ ਪਾਲ ਸ਼ਮਸ਼ਾਨਘਾਟ ਪਹੁੰਚੇ ਤਾਂ ਉਹ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰ ਰਹੇ ਸਨ। ਇਸੇ ਦੌਰਾਨ ਭੀੜ 'ਚੋਂ ਇੱਕ ਫੈਨ ਬਾਹਰ ਆਇਆ ਅਤੇ ਉਸ ਨੇ ਸੁਨੀਲ ਤੋਂ ਸੈਲਫੀ ਲੈਣ ਦੀ ਮੰਗ ਕੀਤੀ, ਜਿਸ ਨੂੰ ਦੇਖ ਕੇ ਸੁਨੀਲ ਪਾਲ ਬੇਹੱਦ ਹੈਰਾਨ ਰਹਿ ਗਏ। ਅਜਿਹੇ 'ਚ ਸੁਨੀਲ ਪਾਲ ਥੋੜਾ ਨਾਰਾਜ਼ ਵੀ ਨਜ਼ਰ ਆਏ। ਸੁਨੀਲ ਨਿਮਰਤਾ ਨਾਲ ਫੈਨ ਨੂੰ ਥਾਂ ਦੀ ਗੰਭੀਰਤਾ ਨੂੰ ਸਮਝਣ ਦੀ ਬੇਨਤੀ ਕਰਦੇ ਹੋਏ ਉਥੋਂ ਜਾਣ ਲਈ ਕਿਹਾ।
Image Source: Instagram
ਹੋਰ ਪੜ੍ਹੋ: ਗੁਰਦਾਸ ਮਾਨ ਨੇ ਪੋਸਟ ਸ਼ਾਂਝੀ ਕਰ ਮਰਹੂਮ ਕਾਮੇਡੀਅਨ ਰਾਜੂ ਸ਼੍ਰੀਵਾਸਤਸ ਨੂੰ ਭੇਂਟ ਕੀਤੀ ਸ਼ਰਧਾਂਜਲੀ
ਦੱਸ ਦਈਏ ਕਿ ਸੁਨੀਲ ਪਾਲ ਰਾਜੂ ਸ਼੍ਰੀਵਾਸਤਵ ਦੇ ਬੇਹੱਦ ਕਰੀਬੀ ਦੋਸਤਾਂ ਚੋਂ ਇੱਕ ਹਨ। ਰਾਜੂ ਤੇ ਸੁਨੀਲ ਪਾਲ ਨੇ ਕਈ ਕਾਮੇਡੀ ਸ਼ੋਅਸ ਵਿੱਚ ਇੱਕਠੇ ਕੰਮ ਕੀਤਾ ਸੀ। ਰਾਜੂ ਸ਼੍ਰੀਵਾਸਤਵ ਦੇ ਬਿਮਾਰ ਹੋਣ ਤੋਂ ਬਾਅਦ ਸੁਨੀਲ ਉਨ੍ਹਾਂ ਲਈ ਬਹੁਤ ਚਿੰਤਤ ਸਨ ਅਤੇ ਉਹ ਲਗਾਤਾਰ ਰਾਜੂ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕਰ ਰਹੇ ਸੀ, ਪਰ ਰਾਜੂ ਸ਼੍ਰੀਵਾਸਤਵ ਠੀਕ ਨਹੀਂ ਹੋ ਸਕੇ । ਸੁਨੀਲ ਪਾਲ ਵੀ ਆਪਣੇ ਦੋਸਤ ਨੂੰ ਗੁਆਉਣ ਤੋਂ ਬਾਅਦ ਕਾਫੀ ਉਦਾਸ ਨਜ਼ਰ ਆਏ।
View this post on Instagram