ਸੜਕ ਕਿਨਾਰੇ ਪਤੰਗ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਵੀਡੀਓ ਹੋ ਰਿਹਾ ਵਾਇਰਲ
ਆਪਣੀ ਕਾਮੇਡੀ ਅਤੇ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਸੁਨੀਲ ਗਰੋਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸੁਨੀਲ ਗਰੋਵਰ ਸੜਕ ਕਿਨਾਰੇ ਪਤੰਗ ਵੇਚਦੇ ਹੋਏ ਨਜ਼ਰ ਆ ਰਹੇ ਨੇ ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੀਲ ਇੱਕ ਬੱਚੇ ਨੂੰ ਪਤੰਗ ਦੇ ਰਹੇ ਹਨ ਅਤੇ ਜਦੋਂ ਉਸ ਨੂੰ ਹੋਰ ਵੱਡਾ ਪਤੰਗ ਵੀ ਦਿਖਾ ਰਹੇ ਹਨ ।
ਹੋਰ ਪੜ੍ਹੋ : ਪੰਜਾਬੀ ਮਾਡਲ ਤੇ ਅਦਾਕਾਰਾ ਗਿੰਨੀ ਕਪੂਰ ਵਿਆਹ ਦੇ ਬੰਧਨ ਵਿੱਚ ਬੱਝੀ, ਤਸਵੀਰਾਂ ਕੀਤੀਆਂ ਸਾਂਝੀਆਂ
ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।
ਕਪਿਲ ਸ਼ਰਮਾ ਦੇ ਸ਼ੋਅ ‘ਚ ਸੁਨੀਲ ਕੁਮਾਰ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਹ ਵੱਖ-ਵੱਖ ਕਿਰਦਾਰਾਂ ‘ਚ ਨਜ਼ਰ ਆ ਚੁੱਕੇ ਹਨ । ਪਰ ਸਭ ਤੋ ਜ਼ਿਆਦਾ ਮਕਬੂਲ ਜੋ ਹੋਇਆ ਹੈ ਉਹ ਉਨ੍ਹਾਂ ਦਾ ਕਿਰਦਾਰ ਗੁੱਥੀ ਹੈ ।
View this post on Instagram
ਜਿਸ ‘ਚ ਉਨ੍ਹਾਂ ਵੱਲੋਂ ਕੀਤੀ ਗਈ ਕਾਮੇਡੀ ਦਾ ਹਰ ਕੋਈ ਕਾਇਲ ਹੋ ਗਿਆ ਤੇ ਉਹ ਆਪਣੇ ਨਾਮ ਨਾਲੋਂ ਜ਼ਿਆਦਾ ਇਸ ਕਿਰਦਾਰ ਦੇ ਨਾਲ ਮਸ਼ਹੂਰ ਹੋਏ ਹਨ ।