ਸਲਮਾਨ ਖਾਨ ਦੇ ਸ਼ੋਅ 'ਚ ਪੁੱਜੇ ਡਾਕਟਰ ਮਸ਼ਹੂਰ ਗੁਲਾਟੀ, ਕਿਹਾ ਕੋਕਰੋਚ ਮਰ ਗਿਆ ਪਰ ਟਾਈਗਰ ਜ਼ਿੰਦਾ ਹੈ

Reported by: PTC Punjabi Desk | Edited by: Gourav Kochhar  |  June 26th 2018 01:01 PM |  Updated: June 26th 2018 01:01 PM

ਸਲਮਾਨ ਖਾਨ ਦੇ ਸ਼ੋਅ 'ਚ ਪੁੱਜੇ ਡਾਕਟਰ ਮਸ਼ਹੂਰ ਗੁਲਾਟੀ, ਕਿਹਾ ਕੋਕਰੋਚ ਮਰ ਗਿਆ ਪਰ ਟਾਈਗਰ ਜ਼ਿੰਦਾ ਹੈ

ਕਾਮੇਡੀ ਦੇ ਰਾਜਾ ਡਾਕਟਰ ਮਸ਼ਹੂਰ ਗੁਲਾਟੀ ਇਕ ਵਾਰ ਫੇਰ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਇਸ ਵਾਰ ਡਾ. ਗੁਲਾਟੀ ਯਾਨੀ ਸੁਨੀਲ ਗਰੋਵਰ ਨੂੰ ਬਾਲੀਵੁੱਡ ਸਿਕੰਦਰ ਸਲਮਾਨ ਖਾਨ ਦਾ ਸਾਥ ਮਿਲ ਰਿਹਾ ਹੈ। ਜੀ ਹਾਂ, ਦੋਵਾਂ ਸਟਾਰਸ ਦੀ ਜੋੜੀ ਸਲਮਾਨ ਦੇ ਗੇਮ ਸ਼ੋਅ 'ਦਸ ਕਾ ਦਮ' 'ਚ ਦੇਖਣ ਨੂੰ ਮਿਲੇਗੀ। ਇਸ ਖਾਸ ਐਪੀਸੋਡ ਲਈ ਸੁਨੀਲ ਤੇ ਸਲਮਾਨ ਖਾਨ ਨੇ ਸ਼ੂਟਿੰਗ ਵੀ ਕਰ ਲਈ ਹੈ। ਇਸ ਦੌਰਾਨ ਦੋਵੇਂ ਸੈੱਟ 'ਤੇ ਖੂਬ ਮਸਤੀ ਕਰਦੇ ਨਜ਼ਰ ਆਉਣਗੇ। ਇਸ ਸ਼ੋਅ 'ਚ ਡਾ. ਗੁਲਾਟੀ ਇਕੱਲੇ ਨਹੀਂ ਹੋਣਗੇ, ਸਗੋਂ ਉਸ ਦਾ ਸਾਥ ਦੇਣ ਲਈ ਬਾਲੀਵੁੱਡ ਦੀ ਪਲੇਬੈਕ ਸਿੰਗਰ ਤੇ ਸੈਲਫੀ ਕੁਈਨ ਨੇਹਾ ਕੱਕੜ ਵੀ ਆ ਰਹੀ ਹੈ। ਨੇਹਾ ਕੱਕੜ ਨੇ ਇਸ ਐਪੀਸੋਡ ਦੀ ਸ਼ੂਟਿੰਗ ਸਮੇਂ ਕਾਫੀ ਮਟਰਗਸ਼ਤੀ (ਮਸਤੀ) ਕੀਤੀ ਤੇ ਗੀਤ ਵੀ ਗਾਏ।

neha kakkar salman khan sunil grover

ਦੱਸਣਯੋਗ ਹੈ ਕਿ ਇਸ ਐਪੀਸੋਡ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਸ਼ੋਅ ਦਾ ਇਕ ਪ੍ਰੋਮੋ ਵੀ ਟੀ. ਵੀ. 'ਤੇ ਆਨ-ਏਅਰ ਹੋ ਗਿਆ ਹੈ। ਬੱਸ ਜਲਦੀ ਹੀ ਇਹ ਐਪੀਸੋਡ ਵੀ ਟੈਲੀਕਾਸਟ ਕੀਤਾ ਜਾਵੇਗਾ।

neha kakkar salman khan sunil grover

ਸੈੱਟ 'ਤੇ ਸਲਮਾਨ-ਨੇਹਾ ਤੇ ਸੁਨੀਲ Sunil Grover ਦੀ ਤਿੱਕੜੀ ਨੇ ਖੂਬ ਮਨੋਰੰਜਨ ਕੀਤਾ ਤੇ ਲੋਕਾਂ ਨੂੰ ਪੂਰਾ ਹਸਾਇਆ ਹੈ। 'ਕਾਮੇਡੀ ਵਿਦ ਕਪਿਲ ਸ਼ਰਮਾ' ਸੀਰੀਅਲ 'ਚ ਫੇਮਸ ਕਿਰਦਾਰ ਨਿਭਾਉਣ ਵਾਲੇ ਸੁਨੀਲ ਗਰੋਵਰ ਦੀ ਫੈਨ ਫੋਲੋਇੰਗ ਕਾਫੀ ਜ਼ਿਆਦਾ ਹੈ।

neha kakkar salman khan sunil grover

ਲੋਕ ਸੁਨੀਲ ਦੀ ਕਾਮੇਡੀ ਦੇ ਦੀਵਾਨੇ ਹਨ ਤੇ ਹਰ ਵਾਰ ਉਸ ਦੀ ਕਾਮੇਡੀ ਦੇਖਣ ਲਈ ਉਤਸ਼ਾਹਿਤ ਵੀ ਰਹਿੰਦੇ ਹਨ। ਸੁਨੀਲ ਇਸ ਤੋਂ ਪਹਿਲਾਂ ਵੀ ਸਲਮਾਨ ਨਾਲ ਕਪਿਲ ਸ਼ੋਅ 'ਚ ਮਸਤੀ ਕਰ ਚੁੱਕੇ ਹਨ। ਸਲਮਾਨ ਖੁਦ ਸੁਨੀਲ ਦੀ ਕਾਮੇਡੀ ਦੇ ਵੱਡੇ ਫੈਨ ਹਨ। ਜਲਦੀ ਹੀ ਦੋਨੋਂ ਵੱਡੇ ਪਰਦੇ 'ਤੇ ਵੀ 'ਭਾਰਤ' ਫਿਲਮ 'ਚ ਨਜ਼ਰ ਆਉਣਗੇ।

https://twitter.com/DineshSundesha7/status/1009312716513730560


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network