ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਬਾਰਿਸ਼ ਕੀ ਜਾਏ’ ਦਾ ਟੀਜ਼ਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਪਸੰਦ
ਸੁਨੰਦਾ ਸ਼ਰਮਾ ਇੱਕ ਤੋਂ ਬਾਅਦ ਇਕ ਗੀਤ ਲੈ ਕੇ ਆ ਰਹੇ ਹਨ । ਉਨ੍ਹਾਂ ਦੇ ਨਵੇਂ ਗੀਤ ‘ਬਾਰਿਸ਼ ਕੀ ਜਾਏ’ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ‘ਚ ਸੁਨੰਦਾ ਸ਼ਰਮਾ ਅਤੇ ਨਵਾਜ਼ੂਦੀਨ ਸਿੱਦੀਕੀ ਦੀ ਬਿਹਤਰੀਨ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ।
Imgae From Sunanda Sharma’s Song Teaser 'Baarish Ki Jaaye'
ਹੋਰ ਪੜ੍ਹੋ : ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਬਾਲੀਵੁੱਡ ਅਦਾਕਾਰ ਧਰਮਿੰਦਰ, ਕਿਹਾ ਕਿਸਾਨਾਂ ਦੀ ਜਿੱਤ ਲਈ ਕਰਾਂਗਾ ਅਰਦਾਸ
Imgae From Sunanda Sharma’s Song Teaser ‘baarish Ki Jaaye’
’ਟੀਜ਼ਰ ‘ਚ ਸੁਨੰਦਾ ਸ਼ਰਮਾ ਦੇ ਭੋਲੇ ਭਾਲੇ ਰੂਪ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ । ਜਦੋਂਕਿ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਬੀ ਪਰਾਕ ਨੇ ।ਗੀਤ ਦੀ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਸੋਨੂੰ ਸੂਦ ਦੇ ਨਾਲ ਗੀਤ ਆਇਆ ਸੀ । ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।
Imgae From Sunanda Sharma’s Song Teaser ‘baarish Ki Jaaye’
ਸੁਨੰਦਾ ਸ਼ਰਮਾ ਗੀਤਾਂ ਦੇ ਨਾਲ-ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।