ਸੁਨੰਦਾ ਸ਼ਰਮਾ ਨੇ ਢੋਲ ਵਜਾ ਕੇ ਜਿੱਤਿਆ ਸਰੋਤਿਆਂ ਦਾ ਦਿਲ, ਵੇਖੋ ਵੀਡੀਓ
ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੀ ਹੈ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸੁਨੰਦਾ ਢੋਲ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕ ਢੋਲ ਦੀ ਥਾਪ 'ਤੇ ਨੱਚ ਰਹੇ ਹਨ।
ਸੁਨੰਦਾ ਸ਼ਰਮਾ ਗਾਇਕੀ ਦੇ ਨਾਲ-ਨਾਲ ਨੱਚਣ ਤੇ ਢੋਲ ਵਜਾਉਣ ਵਿੱਚ ਵੀ ਮਾਹਿਰ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਸੁਨੰਦਾ ਸ਼ਰਮਾ ਨੂੰ ਢੋਲ ਵਜਾਉਂਦੇ ਹੋਏ ਵੇਖ ਸਕਦੇ ਹੋ। ਇਸ ਵੀਡੀਓ ਵਿੱਚ ਸੁਨੰਦਾ ਇੱਕ ਸ਼ੋਅ ਦੌਰਾਨ ਆਪਣੇ ਸਾਜ਼ੀਆਂ ਦੇ ਨਾਲ ਢੋਲ ਵਜਾ ਰਹੀ ਹੈ ਅਤੇ ਲੱਖਾਂ ਸਰੋਤੇ ਢੋਲ ਦੀ ਥਾਪ ਉੱਤੇ ਖੁਸ਼ੀ ਨਾਲ ਨੱਚਦੇ ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਰਾਜਮੌਲੀ ਦੀ ਫ਼ਿਲਮ RRR ਦਾ ਹਿੰਦੀ ਟ੍ਰੇਲਰ ਹੋਇਆ ਰਿਲੀਜ਼,ਰਾਮ ਚਰਨ,ਆਲਿਆ ਭੱਟ ਤੇ ਅਜੇ ਦੇਵਗਨ ਦੀ ਦਿਖਾਈ ਦਿੱਤੀ ਦਮਦਾਰ ਝਲਕ
ਅਜਿਹਾ ਕਿਹਾ ਜਾ ਸਕਦਾ ਹੈ ਕਿ ਸੁਨੰਦਾ ਸ਼ਰਮਾ ਮਹਿਜ਼ ਇੱਕ ਗਾਇਕਾ ਹੀ ਨਹੀਂ ਸਗੋਂ ਬਲਕਿ ਬਹੁਪੱਖੀ ਗੁਣਾਂ ਦੀ ਮਾਲਕ ਹੈ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਲੋਕ ਸਾਜ ਵਜਾ ਕੇ ਵੀ ਆਪਣੇ ਸਰੋਤਿਆਂ ਦਾ ਦਿਲ ਜਿੱਤਣਾ ਜਾਣਦੀ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਲੀਕ
ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੂੰ ਸ਼ਾਇਰੀ ਕਰਨ ਦਾ ਵੀ ਸ਼ੌਕ ਹੈ। ਉਹ ਲਗਾਤਾਰ ਇੰਸਟਾਗ੍ਰਾਮ ਰੀਲਸ ਬਣਾ ਕੇ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਸੁਨੰਦਾ ਨੇ ਸੱਜਨ ਸਿੰਘ ਰੰਗਰੂਟ ਫਿਲਮ ਦੇ ਨਾਲ ਬਾਲੀਵੁੱਡ ਵਿੱਚ ਡੈਬਿਓ ਕੀਤਾ।
View this post on Instagram
ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਦਾ ਜਨਮ 30 ਜਨਵਰੀ 1992 'ਚ ਹੋਇਆ। ਸੁਨੰਦਾ ਨੂੰ ਬਚਪਨ ਤੋਂ ਹੀ ਨੱਚਣ ਤੇ ਗਾਉਣ ਦਾ ਸ਼ੌਕ ਸੀ। ਉਹ ਆਪਣੇ ਸਕੂਲ ਤੇ ਕਾਲਜ ਦੀ ਪੜ੍ਹਾਈ ਦੇ ਦੌਰਾਨ ਅਕਸਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਰਹਿੰਦੀ ਸੀ। ਹੌਲੀ-ਹੌਲੀ ਸੁਨੰਦਾ ਦਾ ਇਹ ਸ਼ੌਕ ਵਧਦਾ ਗਿਆ ਤੇ ਆਪਣੀ ਮਿਹਨਤ ਸਦਕਾ ਸੁਨੰਦਾ ਨੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।