ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਸੁਨੰਦਾ ਸ਼ਰਮਾ ਨੂੰ ਮਿਲਿਆ ਬੈਸਟ ਪੌਪ ਵੋਕਲਿਸਟ ਦਾ ਅਵਾਰਡ, ਗਾਇਕਾ ਨੇ ਖੁਸ਼ੀ ਸਰੋਤਿਆਂ ਦੇ ਨਾਲ ਕੀਤੀ ਸਾਂਝੀ
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਸੁਨੰਦਾ ਸ਼ਰਮਾ ਨੂੰ ਬੈਸਟ ਪੌਪ ਵੋਕਲਿਸਟ ਕੈਟਾਗਿਰੀ ‘ਚ ਉਨ੍ਹਾਂ ਦੇ ਗੀਤ ਸੈਂਡਲ ਲਈ ਅਵਾਰਡ ਮਿਲਿਆ ਹੈ । ਇਸ ਅਵਾਰਡ ਲਈ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਅਤੇ ਆਪਣੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਖੁਸ਼ੀ ਸਭ ਦੇ ਨਾਲ ਸਾਂਝੀ ਕੀਤੀ ਹੈ ।
ਇਸ ਸਾਲ ਜਿੱਥੇ ਪੰਜਾਬੀ ਗਾਇਕਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗਾਣੇ ਦਿੱਤੇ ਉੱਥੇ ਪੰਜਾਬੀ ਗਾਇਕਾਵਾਂ ਨੇ ਵੀ ਇੱੱਕ ਤੋਂ ਬਾਅਦ ਹਿੱਟ ਗਾਣੇ ਦੇ ਕੇ ਪੰਜਾਬੀ ਇੰਡਸਟਰੀ ਵਿੱਚ ਤਹਿਲਕਾ ਮਚਾਈ ਰੱਖਿਆ ।
ਹੋਰ ਪੜ੍ਹੋ :ਬੈਸਟ ਗਰੁੱਪ ਸੌਂਗ ਕੈਟਾਗਿਰੀ ‘ਚ ਲੋਪੋਕੇ ਬ੍ਰਦਰਸ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ ‘ਸੈਂਡਲ’ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸੇ ਲਈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ BEST POP VOCALIST ਕੈਟਾਗਿਰੀ ਵਿੱਚ ਇਸ ਗਾਣੇ ਨੂੰ ਸ਼ਾਮਿਲ ਕੀਤਾ ਗਿਆ ।
ਸੁਨੰਦਾ ਦੇ ਸੈਂਡਲ ਗਾਣੇ ਨੂੰ ਲੋਕਾਂ ਨੇ ਵੋਟਿੰਗ ਕਰਕੇ ਖੂਬ ਪਿਆਰ ਦਿੱਤਾ, ਜਿਸ ਦੀ ਬਦੌਲਤ ਸੁਨੰਦਾ ਸ਼ਰਮਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਜਿੱਤਣ ਵਿੱਚ ਕਾਮਯਾਬ ਰਹੀ ।