ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰ ਕੁੜੀਆਂ ਨੂੰ ਦੱਸਿਆ ਚੰਗੀ ਜ਼ਿੰਦਗੀ ਜਿਉਣ ਦਾ ਸੀਕ੍ਰੇਟ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  October 18th 2022 10:20 AM |  Updated: October 18th 2022 10:20 AM

ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰ ਕੁੜੀਆਂ ਨੂੰ ਦੱਸਿਆ ਚੰਗੀ ਜ਼ਿੰਦਗੀ ਜਿਉਣ ਦਾ ਸੀਕ੍ਰੇਟ, ਵੇਖੋ ਵੀਡੀਓ

Sunanda Sharma News: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੇ ਗੀਤਾਂ ਦੇ ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਸੁਨੰਦਾ ਸ਼ਰਮਾ ਨੇ ਆਪਣੀ ਵੱਖਰੀ ਗਾਇਕੀ ਨਾਲ ਪੰਜਾਬੀ ਇੰਡਸਟਰੀ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਹਾਲ ਹੀ ਵਿੱਚ ਗਾਇਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੁਨੰਦਾ ਕੁੜੀਆਂ ਚੰਗੀ ਜ਼ਿੰਦਗੀ ਜਿਉਣ ਦਾ ਸੀਕ੍ਰੇਟ ਦੱਸ ਰਹੀ ਹੈ।

Image Source : Instagram

ਗਾਇਕਾ ਸੁਨੰਦਾ ਸ਼ਰਮਾ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉੇਨ੍ਹਾਂ ਨੇ ਆਪਣੀ ਮਿਹਨਤ ਤੇ ਕਾਬਲੀਅਤ ਦੇ ਦਮ ਤੇ ਇੰਡਸਟਰੀ `ਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਅੱਜ ਦੇਸ਼ ਤੇ ਵਿਦੇਸ਼ ਸੁਨੰਦਾ ਦੇ ਲੱਖਾਂ ਫੈਨਜ਼ ਹਨ।ਇੰਨਾ ਹੀ ਨਹੀਂ ਸੁਨੰਦਾ ਸ਼ਰਮਾ ਦੀ ਸੋਸ਼ਲ ਮੀਡੀਆ ਤੇ ਵੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ਤੇ ਹੀ ਗਾਇਕਾ ਦੇ 7 ਮਿਲੀਅਨ ਯਾਨਿ 70 ਲੱਖ ਫ਼ਾਲੋਅਰਜ਼ ਹਨ।

Image Source : Instagram

ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕੁੜੀਆਂ ਨੂੰ ਖ਼ਾਸ ਮੈਸੇਜ ਦਿੰਦੀ ਨਜ਼ਰ ਆ ਰਹੀ ਹੈ। ਸੁਨੰਦਾ ਨੇ ਆਪਣੀ ਵੀਡੀਓ ਦੇ ਵਿੱਚ ਕਿਹਾ ਕਿ ਪਹਿਲਾ ਸਥਾਨ ਆਪਣੇ ਆਪ ਨੂੰ ਦਿਓ। ਪਹਿਲਾਂ ਖੁਦ ਨੂੰ ਪਿਆਰ ਕਰੋ।

ਵੀਡੀਓ ਸ਼ੇਅਰ ਕਰਦੇ ਹੋਏ ਗਾਇਕਾ ਨੇ ਕੈਪਸ਼ਨ `ਚ ਲਿਖਿਆ, "ਹੁਣੇ ਤੋਂ ਸ਼ੁਰੂ ਕਰਦੋ, ਫ਼ਾਇਦੇ `ਚ ਰਹੋਗੇ।" ਯਾਨੀ ਕਿ ਜੇਕਰ ਕੁੜੀਆਂ ਕਿਸੇ ਕੋਲੋਂ ਪਿਆਰ ਦੀ ਉਮੀਦ ਕਰਦੀਆਂ ਹਨ ਤਾਂ ਪਹਿਲਾਂ ਉਨ੍ਹਾਂ ਨੂੰ ਪਹਿਲਾਂ ਖ਼ੁਦ ਨਾਲ ਪਿਆਰ ਕਰਨਾ ਚਾਹੀਦਾ ਹੈ।

Sunanda sharma Image Source : Instagram

ਹੋਰ ਪੜ੍ਹੋ: ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਸ਼ੇਅਰ ਕਰ ਆਖੀ ਇਹ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਰੁਬਰੂ ਹੁੰਦੀ ਰਹਿੰਦੀ ਹੈ। ਉਹ ਆਪਣੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਹ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੀ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network