ਚੁਲਬੁਲੀ ਸੁਨੰਦਾ ਸ਼ਰਮਾ ਦਾ ਮਸਤ ਅੰਦਾਜ਼,ਇੰਸਟਾਗ੍ਰਾਮ 'ਤੇ ਸਾਂਝਾ ਕੀਤਾ  ਪ੍ਰਸ਼ੰਸਕ ਦਾ ਵੀਡਿਓ 

Reported by: PTC Punjabi Desk | Edited by: Shaminder  |  August 28th 2018 09:18 AM |  Updated: August 28th 2018 09:18 AM

ਚੁਲਬੁਲੀ ਸੁਨੰਦਾ ਸ਼ਰਮਾ ਦਾ ਮਸਤ ਅੰਦਾਜ਼,ਇੰਸਟਾਗ੍ਰਾਮ 'ਤੇ ਸਾਂਝਾ ਕੀਤਾ  ਪ੍ਰਸ਼ੰਸਕ ਦਾ ਵੀਡਿਓ 

ਆਪਣੇ ਚੁਲਬੁਲੇ ਅਤੇ ਮਸਤ ਅੰਦਾਜ਼ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ Sunanda Sharma ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਸੁਨੰਦਾ ਸ਼ਰਮਾ ਮਸਤ ਅਤੇ ਬਿੰਦਾਸ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੀ ਰਹਿੰਦੀ ਹੈ ।ਸੁਨੰਦਾ ਸ਼ਰਮਾ ਦੀ ਜਦੋਂ ਪਹਿਲੀ ਫਿਲਮ Movie ਆਈ ਸੀ ਤਾਂ ਉਸ ਨੂੰ ਵੇਖ ਕੇ ਕੋਈ ਨਹੀਂ ਸੀ ਸੋਚ ਸਕਦਾ ਕਿ ਚੁੱਪ ਚਾਪ ਰਹਿਣ ਵਾਲੀ ਇਹ ਅਦਾਕਾਰਾ ਏਨੀ ਬਿੰਦਾਸ ਵੀ ਹੈ । ਪਰ ਹੁਣ ਸੁਨੰਦਾ ਸ਼ਰਮਾ ਕੁਝ ਬਦਲੀ –ਬਦਲੀ ਲੱਗਦੀ ਹੈ ਅਤੇ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਸਰਗਰਮ ਹੈ ।

https://www.instagram.com/p/BnA-u5RHqVN/?hl=en

ਪਿਛਲੇ ਦਿਨੀਂ ਸੁਨੰਦਾ ਵਿਦੇਸ਼ ਦੀਆਂ ਸੜ੍ਹਕਾਂ 'ਤੇ ਡਾਂਸ ਸਟੈੱਪ ਕਰਦੀ ਨਜ਼ਰ ਆਈ ਸੀ । ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ 'ਚ ਉਸ ਦੀ ਇੱਕ ਪ੍ਰਸ਼ੰਸਕ ਉਸ ਦੀ ਨਕਲ ਉਤਾਰ ਰਹੀ ਹੈ । ਸੁਨੰਦਾ ਸ਼ਰਮਾ ਇੱਕ ਗੀਤ 'ਤੇ ਹਾਏ ਮੈਂ ਮਰ ਗਈ ਨੀ ਵੇਖੋ ਆ ਗਿਆ ਸੋਹਣਾ ਡਾਂਸ ਜਿਹਾ ਕਰਦਾ ,ਮੁੰਡਾ ਮੈਨੂੰ ਚਾਹੀਦਾ ਜਮਾ ਜਸਟਿਨ ਬੀਬਰ ਵਰਗਾ ।

Sunanda Sharma

ਇਸ ਗੀਤ 'ਤੇ ਸੁਨੰਦਾ ਜਿੱਥੇ ਮੋਬਾਈਲ ਐਪ ਦੇ ਜ਼ਰੀਏ ਗੀਤ 'ਤੇ  ਐਕਟ ਕਰ ਰਹੀ ਹੈ ,aੁੱਥੇ ਹੀ ਉਸ ਦੀ ਇੱਕ ਪ੍ਰਸ਼ੰਸਕ ਵੀ ਉਸ ਵਾਂਗ ਹੀ ਐਕਟ ਕਰ ਰਹੀ ਹੈ ।ਸੁਨੰਦਾ ਨੇ ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਸੇਮ ਟੂ ਸੇਮ ।ਸੁਨੰਦਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ ਅਤੇ ਕਈ ਲੋਕਾਂ ਨੇ ਇਸ 'ਤੇ ਕਮੈਂਟ ਵੀ ਕੀਤੇ ਨੇ ।

Sunanda Sharma


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network