ਮਾਪਿਆਂ ਵੱਲੋਂ ਬੱਚਿਆਂ ਦੀ ਕਾਮਯਾਬੀ ਲਈ ਕੀਤੀਆਂ ਕੁਰਬਾਨੀਆਂ ਨੂੰ ਲੈ ਕੇ ਭਾਵੁਕ ਹੋਈ ਗਾਇਕਾ ਸੁਨੰਦਾ ਸ਼ਰਮਾ, ਕਿਹਾ- ਮਾਪਿਆਂ ਦਾ ਖਿਆਲ ਰੱਖੋ ਤੇ ਪਿਆਰ ਕਰੋ
ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅੱਜ ਉਨ੍ਹਾਂ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਪੋਸਟ ਪਾਈ ਹੈ। ਦੱਸ ਦਈਏ ਕੱਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕੀਤੀਆਂ ਸਨ।
ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਕਿੰਨੀਆਂ ਔਕੜਾਂ ਨੂੰ ਪਾਰ ਕਰਕੇ ਸਿੱਧੂ ਮੂਸੇਵਾਲਾ ਨੂੰ ਪਾਲਿਆ ਸੀ। ਕਿੰਨੀ ਮਿਹਨਤ ਦੇ ਨਾਲ ਇਸ ਉੱਚਾਈ ਤੱਕ ਲੈ ਕੇ ਆਏ ਸਨ। ਜਿਸ ਤੋਂ ਬਾਅਦ ਗਾਇਕਾ ਸੁਨੰਦਾ ਸ਼ਰਮਾ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦਾ ਦੁੱਖ ਵੰਡਾਉਂਦੇ ਹੋਏ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ 'ਚ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ।
ਹੋਰ ਪੜ੍ਹੋ : ਅਨੋਖਾ ਵੀਡੀਓ, ਦੇਖੋ ਕਿਵੇਂ ਇੱਕ ਜ਼ਖਮੀ ਬਾਂਦਰ ਆਪਣਾ ਇਲਾਜ ਕਰਵਾਉਣ ਲਈ ਖੁਦ ਪਹੁੰਚਿਆ ਡਾਕਟਰ ਕੋਲ
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਸਾਂਝੀ ਕਰਦੇ ਹੋਏ ਆਪਣੇ ਦਿਲ ਦੀਆਂ ਗੱਲਾਂ ਲਿਖਿਆਂ ਨੇ। ਉਨ੍ਹਾਂ ਨੇ ਲਿਖਿਆ ਹੈ- ‘ਕਈ ਵਾਰ ਕਿਸੇ ਦੀ ਗੱਲ ਸੁਣ ਕੇ, ਤੁਹਾਨੂੰ ਆਪਣਾ ਸਮਾਂ ਯਾਦ ਆ ਜਾਂਦਾ ਹੈ...ਮੈਂ ਆਪਣੇ ਮਾਂ-ਪਿਓ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਕਿ ਏਨਾਂ ਨਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਚੰਗੇ ਸਕੂਲ/ ਕਾਲਜ ‘ਚ ਪੜਾਇਆ...ਫੀਸਾਂ ਜੋਗੇ ਪੈਸੇ ਨਹੀਂ ਸੀ ਹੁੰਦੇ, ਫਿਰ ਵੀ ਕੀਤੋ ਨਾ ਕੀਤੋ ਕਰਕੇ ਮੇਰੀ ਫੀਸ ਕੱਢ ਦਿੰਦੇ ਸੀ ਮਹੀਨੇ ਦੀ...ਕਈ ਵਾਰ ਮੈਂ ਗੁੱਸੇ ਵੀ ਹੋ ਜਾਂਦੀ ਸੀ ਮੰਮੀ-ਪਾਪਾ ਨਾਲ, ਕਿ ਮੈਨੂੰ ਆ ਨਹੀਂ ਲੈ ਕੇ ਦਿੱਤਾ ਉਹ ਨੀ ਲੈ ਕੇ ਦਿੱਤਾ...ਪਰ ਮੈਂ ਨਹੀਂ ਸੀ ਜਾਣਦੀ ਕੀ ਮਾਂ-ਬਾਪ ਏਨਾ ਮਜ਼ਬੂਰ ਵੀ ਹੋ ਜਾਂਦੇ ਹਨ..ਕਿ ਆਪਣੇ ਬੱਚੇ ਦੀ ਖੁਹਾਇਸ਼ ਪੂਰੀ ਕਰਨ ਲਈ, ਉਨ੍ਹਾਂ ਦੀ ਜੇਬ ਇਜ਼ਾਜਤ ਵੀ ਨਹੀਂ ਦਿੰਦੀ ਹੁੰਦੀ...’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਬੜਾ ਕੁਝ ਦੇਖਿਆ ਮੈਂ ਵੀ ਆਪਣੇ ਬਚਪਨ ‘ਚ, ਇਸ ਲਈ ਜਦੋਂ ਏਸੇ ਕੁਝ ਸੁਣਦੇ ਜਾਂ ਦੇਖਦੇ ਹਾਂ ਤਾਂ ਸਿੱਧਾ ਆਪਣਾ ਸਮਾਂ ਆ ਜਾਉਂਦਾ ਹੈ..ਬੜੀ ਮੁਸ਼ਕਿਲ ਦੇ ਨਾਲ ਮਾਪੇ ਪਾਲਦੇ ਨੇ ਆਪਣੇ ਬੱਚਿਆਂ ਨੂੰ..ਮਾਂ ਬਾਪ ਦਾ ਖਿਆਲ ਕਰਿਆ ਕਰੋ...’।
ਦੱਸ ਦਈਏ ਸ਼ੁਨੰਦਾ ਸ਼ਰਮਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ ਹੈ। ਉਸ ਨੇ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਸੋਸ਼ਲ ਵਰਕ ਵੀ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ। ਉਨ੍ਹਾਂ ਨੇ ਲਾਕਡਾਊਨ ‘ਚ ਵੀ ਗਰੀਬ ਲੋਕਾਂ ਨੂੰ ਭੋਜਨ ਮੁਹੱਇਆ ਕਰਵਾਇਆ ਸੀ।
View this post on Instagram