ਸੁਨੰਦਾ ਸ਼ਰਮਾ ਨੇ ਸਹੇਲੀਆਂ ਨਾਲ ਗਿੱਧਾ ਪਾ ਕੇ ਮਨਾਇਆ ਤੀਜ ਦਾ ਤਿਉਹਾਰ, ਵੀਡੀਓ ਵਾਇਰਲ
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੀਆਂ ਸਹੇਲੀਆਂ ਨਾਲ ਤੀਜ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।ਸੁਨੰਦਾ ਲੋਕ ਬੋਲੀਆਂ ’ਤੇ ਖੂਬ ਗਿੱਧਾ ਪਾ ਰਹੀ ਹੈ । ਸੁਨੰਦਾ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।
Image Source: Instagram
ਹੋਰ ਪੜ੍ਹੋ :
Image Source: Instagram
ਇਸ ਵੀਡੀਓ ਸੁਨੰਦਾ ਸ਼ਰਮਾ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ,"ਚੱਲ ਕੁੜੀਏ ਮੇਲੇ ਨੂੰ ਚੱਲ, ਮੁੜ ਨਹੀਂ ਆਉਣੇ ਖੁਸ਼ੀ ਦੇ ਪਲ।" ਸੁਨੰਦਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਸੁਨੰਦਾ ਜਲਦ ਹੀ ਨਵਾਂ ਗੀਤ ਵੀ ਲੈ ਕੇ ਆਉਣ ਵਾਲੀ ਹੈ। ਇਸ ਗੀਤ ਨੂੰ 'ਚੋਰੀ-ਚੋਰੀ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।
Image Source: Instagram
ਸੁਨੰਦਾ ਸ਼ਰਮਾ ਕਾਫੀ ਸਮੇਂ ਬਾਅਦ ਕੋਈ ਗਾਣਾ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾ ਉਸ ਨੇ 'ਬਾਰਿਸ਼ ਕੀ ਜਾਏ' ਗਾਣੇ 'ਚ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫ਼ੀਚਰ ਕੀਤਾ ਸੀ । ਦੱਸ ਦਈਏ ਕਿ ਚੋਰੀ-ਚੋਰੀ ਗਾਣੇ 'ਚ ਬਿਗ ਬੌਸ ਫੇਮ ਤੇ ਅਦਾਕਾਰ ਪ੍ਰਿਯਾਂਕ ਸ਼ਰਮਾ ਅਦਾਕਾਰੀ ਕਰਦੇ ਦਿਖਾਈ ਦੇਣਗੇ।
View this post on Instagram