ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਭਾਗ ਲੈਣ ਵਾਲਾ ਸੁਲਤਾਨ ਹੁਣ ਮੇਲਿਆਂ ‘ਚ ਵੀ ਕਰਦਾ ਹੈ ਪਰਫਾਰਮ,ਇਸ ਤਰ੍ਹਾਂ ਜਿੱਤਿਆ ਸੀ ਸ਼ੋਅ ਦੇ ਜੱਜਾਂ ਦਾ ਦਿਲ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ -4 ‘ਚ ਆਪਣੀ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤਣ ਵਾਲਾ ਸੁਲਤਾਨ ਹੁਣ ਮੇਲਿਆਂ ਅਤੇ ਸੱਥਾਂ ਵਿੱਚ ਵੀ ਗਾਉਣ ਲੱਗਿਆ ਹੈ । ਸਵਰਨ ਯਮਲਾ ਜੱਟ ਦੇ ਇਸ ਸ਼ਾਗਿਰਦ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-4 ‘ਚ ਵੀ ਆਪਣੇ ਗੀਤਾਂ ਨਾਲ ਸਭ ਦਾ ਦਿਲ ਜਿੱਤਿਆ ਸੀ । ਸਭ ਜੱਜਾਂ ਨੇ ਇਸ ਛੋਟੇ ਫਨਕਾਰ ਨੂੰ ਸਿਰ ਅੱਖਾਂ ‘ਤੇ ਬਿਠਾਇਆ ਸੀ ।
ਹੋਰ ਵੇਖੋ:ਇੱਕ ਹਾਦਸੇ ਨੇ ਰੋਲ ਦਿੱਤਾ ਕਬੱਡੀ ਦਾ ਸੁਲਤਾਨ,ਮਾੜੇ ਹਾਲਾਤਾਂ ‘ਚ ਪਤਨੀ ਨੇ ਵੀ ਛੱਡ ਦਿੱਤਾ ਸੀ ਸਾਥ,ਜਾਣੋਂ ਪੂਰੀ ਕਹਾਣੀ
ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਬੱਚੇ ਦਾ ਸੁਫ਼ਨਾ ਇੱਕ ਵੱਡਾ ਸਟਾਰ ਬਣਨ ਦਾ ਹੈ ਅਤੇ ਆਪਣੇ ਉਸਤਾਦ ਸਵਰਨ ਯਮਲਾ ਦਾ ਨਾਂਅ ਪੂਰੀ ਦੁਨੀਆ ‘ਚ ਰੌਸ਼ਨ ਕਰਨਾ ਚਾਹੁੰਦਾ ਹੈ ।
ਸੁਲਤਾਨ ਕਈ ਮੇਲਿਆਂ ‘ਚ ਵੀ ਪਰਫਾਰਮ ਕਰ ਰਿਹਾ ਹੈ । ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਪਰਫਾਰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਸ ਨੇ ਗਾ ਕੇ ਇਸ ਜਗ੍ਹਾ ‘ਤੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ ।