'ਏਹੋ ਜਿਹਾ ਹੋਵੇ ਨਵਾਂ ਸਾਲ ਮਾਲਕਾ’-ਸੁਖਸ਼ਿੰਦਰ ਸ਼ਿੰਦਾ, ਪਰਮਾਤਮਾ ਅੱਗੇ ਗਾਇਕ ਨੇ ਕਿਸਾਨਾਂ ਲਈ ਕੀਤੀ ਅਰਦਾਸ

Reported by: PTC Punjabi Desk | Edited by: Lajwinder kaur  |  December 31st 2020 05:30 PM |  Updated: December 31st 2020 05:40 PM

'ਏਹੋ ਜਿਹਾ ਹੋਵੇ ਨਵਾਂ ਸਾਲ ਮਾਲਕਾ’-ਸੁਖਸ਼ਿੰਦਰ ਸ਼ਿੰਦਾ, ਪਰਮਾਤਮਾ ਅੱਗੇ ਗਾਇਕ ਨੇ ਕਿਸਾਨਾਂ ਲਈ ਕੀਤੀ ਅਰਦਾਸ

ਕੜਾਕੇ ਦੀ ਇਸ ਠੰਡ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਅਜਿਹੇ ‘ਚ ਹਰ ਕੋਈ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਿਸਾਨਾਂ ਦੇ ਨਾਲ ਖੇਤੀ ਬਿੱਲਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ । ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ ।

sukshindr shinda and farmer pic

ਹੋਰ ਪੜ੍ਹੋ : ਸਵੀਤਾਜ ਬਰਾੜ ਨੇ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ ਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ‘ਚ ਕਰਵਾਏ ਜਾ ਰਹੇ ਸਹਿਜ ਪਾਠ ‘ਚ ਹੋਣ ਸ਼ਾਮਿਲ

ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । ਜੀ ਹਾਂ ਇਸ ਵੀਡੀਓ ‘ਚ ਉਹ ਨਵੇਂ ਸਾਲ ਲਈ ਪਰਮਾਤਮਾ ਅੱਗੇ ਪ੍ਰਾਥਨਾ ਕਰ ਰਹੇ ਨੇ । ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ 'ਚ ਹਰ ਘਰ ਰੋਟੀ ਹੋਵੇ, ਸਭ ਦੇ ਨਾਲ ਪਰਮਾਤਮਾ ਹੋਵੇ ਤੇ ਨਾਲ ਹੀ ਉਨ੍ਹਾਂ ਨੇ ਅੰਨਦਾਤਾ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਹੈ ।

inside pic of sukshinder shinda

ਉਨ੍ਹਾਂ ਦੀ ਛੋਟੀ ਜਿਹੀ ਵੀਡੀਓ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ ਕੀਤੀਆਂ ਨੇ । ਇਹ ਬੋਲ ਜਸਦੀਪ ਸਾਗਰ ਨੇ ਲਿਖੇ ਨੇ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

inside photo shikhar dhawa video


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network