ਲੋਕ ਸੰਗੀਤ ਦੀਆਂ ਪ੍ਰੰਪਰਾਵਾਂ ਨੂੰ ਪੇਸ਼ ਕਰਦਾ ਹੈ ਸੁਖਸ਼ਿੰਦਰ ਛਿੰਦਾ ਦਾ ‘ਇਹ ਜ਼ਿੰਦਗੀ ਦਾ ਮੇਲਾ’ ਗੀਤ
ਗਾਇਕ ਸੁਖਸ਼ਿੰਦਰ ਛਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਹ ਵੀਡੀਓ ਉਨ੍ਹਾਂ ਦੇ ਨਵੇਂ ਗੀਤ ਦਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਸੰਗੀਤ ‘ਚ ਮੇਰੀ ਸਿੱਖਿਆ ਆਵਾਜ਼, ਰਾਗ, ਤਾਲ ਅਤੇ ਧੁਨ ਦੇ ਮਾਲਕਾਂ ਨਾਲ ਸਮਾਂ ਬਿਤਾਉਣ ਅਤੇ ਤਜ਼ਰਬੇ ਨਾਲ ਆਈ ਹੈ ‘ਇਹ ਜ਼ਿੰਦਗੀ ਦਾ ਮੇਲਾ’ ਲੋਕ ਗੀਤ ਜਾਂ ਕਲੀ ਸ਼ੈਲੀ ਦੇ ਪ੍ਰਮਾਣਿਕ ਰੂਪ ‘ਚ ਇਕਸਾਰਤਾ ਅਤੇ ਏਕਤਾ ਨੂੰ ਲੈ ਕੇ ਹੈ ਜੋ ਕਿ ਪੰਜਾਬ ਦੇ ਲੋਕ ਸੰਗੀਤ ਦੀਆਂ ਪ੍ਰੰਪਰਾਵਾਂ ਨੂੰ ਪੇਸ਼ ਕਰਦੀ ਹੈ”।
ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਹਨ ।ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਅਤੇ ਗਾਇਕੀ ਦੇ ਗੁਰ ਕਈ ਨਾਮੀ ਹਸਤੀਆਂ ਤੋਂ ਲਏ ।ਪਰਿਵਾਰ ‘ਚ ਸੰਗੀਤਕ ਮਹੌਲ ਕਾਰਨ ਹੀ ਉਹ ਇਸ ਮੁਕਾਮ ‘ਤੇ ਪੁੱਜੇ ਹਨ ।
https://www.instagram.com/p/CBfr0uKjuCB/
1993 ਤੋਂ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।ਕੁਲਦੀਪ ਸਿੰਘ ਮਠਾਰੂ,ਲਾਲ ਸਿੰਘ ਭੱਟੀ ਜੋ ਕਿ ਢੋਲ ਵਜਾਉਣ ‘ਚ ਗੋਲਡ ਮੈਡਲਿਸਟ ਹਨ ਉਨ੍ਹਾਂ ਤੋਂ ਵੀ ਗਾਇਕੀ ਅਤੇ ਸਾਜ਼ਾਂ ਦੀਆਂ ਬਾਰੀਕੀਆਂ ਸਿੱਖੀਆਂ ।
ਗੁਰਦਾਸ ਮਾਨ ਨਾਲ ਉਨ੍ਹਾਂ ਨੂੰ ਕੰਮ ਕਰਨਾ ਬੇਹੱਦ ਪਸੰਦ ਹੈ ਅਤੇ ਗੁਰਦਾਸ ਮਾਨ,ਅਬਰਾਰ ਉੱਲ ਹੱਕ ਨਾਲ ਉਨ੍ਹਾਂ ਨੇ ਕੋਲੇਬਰੇਸ਼ਨ ਵੀ ਕੀਤੀ ਸੀ ਜੋ ਕਿ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਈ ਸੀ ।