ਕਿਸਾਨ ਅੰਦੋਲਨ ਨੂੰ ਸਮਰਪਿਤ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ ‘ਕਿਸਾਨਾਂ ਦਿੱਲੀ ਜਾਮ ਕਰਤੀ’ ਰਿਲੀਜ਼
ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਨਵਾਂ ਗੀਤ ‘ਕਿਸਾਨਾਂ ਦਿੱਲੀ ਜਾਮ ਕਰਤੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੇਵਕ ਬਰਾੜ ਨੇ ਲਿਖੇ ਨੇ ਜਦੋਂਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਖੁਦ ਸੁਖਸ਼ਿੰਦਰ ਸ਼ਿੰਦਾ ਨੇ ।
ਗੀਤ ‘ਚ ਕਿਸਾਨਾਂ ਦੇ ਅੰਦੋਲਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਨੇ ਭਾਵੇਂ ਇਸ ਅੰਦੋਲਨ ਨੂੰ ਖਤਮ ਕਰਨ ਲਈ ਕਈ ਹੀਲੇ ਕੀਤੇ ਹਨ, ਪਰ ਇਹ ਕਿਸਾਨ ਹੁਣ ਆਪਣੀ ਗੱਲ ਮੰਨਵਾਏ ਬਗੈਰ ਘਰਾਂ ਨੂੰ ਪਰਤਣ ਵਾਲੇ ਨਹੀਂ ਅਤੇ ਹੁਕਮਰਾਨਾਂ ਦੇ ਗਲੇ ਦੀ ਹੱਡੀ ਬਣ ਚੁੱਕੇ ਹਨ ।
ਹੋਰ ਪੜ੍ਹੋ : ਨਰਿੰਦਰ ਚੰਚਲ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਇਸ ਤੋਂ ਪਹਿਲਾਂ ਵੀ ਸੁਖਸ਼ਿੰਦਰ ਸ਼ਿੰਦਾ ਨੇ ਕਿਸਾਨਾਂ ਨੂੰ ਸਮਰਪਿਤ ਕਈ ਗੀਤ ਕੱਢੇ ਹਨ । ਦੱਸ ਦਈਏ ਕਿ ਪੰਜਾਬੀ ਇੰਡਸਟਰੀ ਵੱਲੋਂ ਲਗਾਤਾਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ।
ਕਈ ਗਾਇਕ ਤਾਂ ਕਿਸਾਨਾਂ ਦੇ ਇਸ ਸੰਘਰਸ਼ ‘ਚ ਉਨ੍ਹਾਂ ਦੇ ਨਾਲ ਮੌਜੂਦ ਹਨ ਅਤੇ ਕਈ ਗਾਇਕ ਅਤੇ ਅਦਾਕਾਰ ਗੀਤਾਂ ਦੇ ਜ਼ਰੀਏ ਆਪਣਾ ਸਮਰਥਨ ਲਗਾਤਾਰ ਕਿਸਾਨਾਂ ਨੂੰ ਦੇ ਰਹੇ ਹਨ ।