ਹੁਣ ਇਸ ਫ਼ਿਲਮ ’ਚ ਨਜ਼ਰ ਆਉਣਗੇ ਕੁਲਵਿੰਦਰ ਬਿੱਲਾ ਤੇ ਭਾਵਨਾ ਸ਼ਰਮਾ …!
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਹਰ ਦਿਨ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ਜਿੱਥੇ ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਮਾਂ’ ਦਾ ਐਲਾਨ ਕੀਤਾ ਸੀ ਉੱਥੇ ਖ਼ਬਰਾਂ ਆ ਰਹੀਆਂ ਹਨ ਕਿ ਸੁਖਮਿੰਦਰ ਧੰਜਲ ਵੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ‘ਬਲੈਕੀਆ’ ਫ਼ਿਲਮ ਬਣਾਈ ਸੀ ਜਿਸ ਵਿੱਚ ਦੇਵ ਖਰੌੜ ਨਜ਼ਰ ਆਏ ਸਨ ।
https://www.instagram.com/p/BuWlE1XFVPb/
ਨਵੀਂ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦਾ ਨਾਂਅ ‘ਨਿਸ਼ਾਨਾ’ ਹੈ, ਤੇ ਇਸ ਵਿੱਚ ਕੁਲਵਿੰਦਰ ਬਿੱਲਾ ਤੇ ਭਾਵਨਾ ਸ਼ਰਮਾ ਨਜ਼ਰ ਆਉਣਗੇ । ਕੁਲਵਿੰਦਰ ਬਿੱਲਾ ਦੀ ਇਹ ਫ਼ਿਲਮ ਅਰਸ਼ੀ ਫ਼ਿਲਮਸ ਦੇ ਬੈਨਰ ਹੇਠ ਬਣ ਰਹੀ ਹੈ, ਤੇ ਇਸ ਨੂੰ ਡੀਪੀ ਅਰਸ਼ੀ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਜਤਿੰਦਰ ਜੀਤ ਨੇ ਲਿਖੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ।
https://www.instagram.com/p/B75eGa6l7gT/
ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ ਤੇ ਭਾਵਨਾ ਸ਼ਰਮਾ ਤੋਂ ਇਲਾਵਾ ਵਿਕਰਮਜੀਤ ਵਿਰਕ, ਗੱਗੂ ਗਿੱਲ, ਰਾਣਾ ਜੰਗ ਬਹਾਦਰ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ‘ਟੈਲੀਵਿਜ਼ਨ’ ਤੇ ‘ਛੱਲੇ ਮੁੰਦੀਆਂ’ ਫ਼ਿਲਮ ਵਿੱਚ ਨਜ਼ਰ ਆਉਣਗੇ ।