ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘Sukhee’ ਦੀ ਸ਼ੂਟਿੰਗ ਹੋਈ ਪੂਰੀ, ਕੇਕ ਕੱਟ ਕੇ ਕੀਤਾ ਰੈਪਅੱਪ
Shilpa Shetty celebrates shoot wrap of her film 'Sukhee': ਬਾਲੀਵੁੱਡ ਜਗਤ ਦੀ ਸੁਪਰ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਆਉਣ ਵਾਲੀ ਮਹਿਲਾ ਕੇਂਦਰਿਤ ਫ਼ਿਲਮ ਸੁੱਖੀ ਦੀ ਸ਼ੂਟਿੰਗ ਇਸੇ ਸਾਲ ਮਾਰਚ ਮਹੀਨੇ ‘ਚ ਸ਼ੁਰੂ ਕੀਤੀ ਸੀ। ਇਸ ਫ਼ਿਲਮ ਦਾ ਕੁਝ ਭਾਗ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਸ਼ੂਟ ਕੀਤਾ ਗਿਆ ਸੀ। ਹੁਣ ਇਸ ਫ਼ਿਲਮ ਦਾ ਰੈਪਅੱਪ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਸ਼ਿਲਪਾ ਸ਼ੈੱਟੀ ਨੇ ਦਿੱਤੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਵਿਆਹ ਦੀ ਤਾਰੀਕ ਹੋਈ ਪੱਕੀ, ਇਸ ਦਿਨ ਆਪਣੇ ਮੰਗੇਤਰ ਨਾਲ ਕਰਵਾਏਗੀ ਵਿਆਹ
ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮਸਤੀ ਵਾਲਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਚ ਹਰ ਕੋਈ ਸੁੱਖੀ ਯਾਨੀ ਕਿ ਸ਼ਿਲਪਾ ਸ਼ੈੱਟੀ ਨੂੰ ਲੱਭਦੇ ਹੋਏ ਨਜ਼ਰ ਆ ਰਹੇ ਹਨ। ਪਰ ਅਦਾਕਾਰਾ ਸਭ ਨੂੰ ਕੇਕ ਕੋਲ ਮਿਲਦੀ ਹੈ। ਵੀਡੀਓ ਚ ਦੇਖ ਸਕਦੇ ਹੋ ਸ਼ਿਲਪਾ ਨੇ ਆਪਣੀ ਟੀਮ ਦੇ ਨਾਲ ਮਿਲਕੇ ਰੈਪਅੱਪ ਵਾਲਾ ਕੇਕ ਕੱਟ ਕੀਤਾ ਤੇ ਸਭ ਨੂੰ ਖੁਸ਼ੀ-ਖੁਸ਼ੀ ਮਿਲਦੀ ਹੋਈ ਨਜ਼ਰ ਆਈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਹੁਣ ਮੈਂ ਸੁੱਖ ਦੇ ਨਾਲ ਕਹਿ ਸਕਦੀ ਹਾਂ, it’s a WRAP! #Sukhee, ਬਹੁਤ ਜਲਦ ਤੁਹਾਡੇ ਵਿਚਕਾਰ...’। ਇਸ ਫ਼ਿਲਮ ‘ਚ ਅਦਾਕਾਰਾ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਏਗੀ । ਪ੍ਰਸ਼ੰਸਕ ਕਮੈਂਟ ਕਰਕੇ ਇਸ ਫ਼ਿਲਮ ਦੇ ਲਈ ਆਪਣੀ ਉਤਸੁਕਤਾ ਬਿਆਨ ਕਰ ਰਹੇ ਹਨ।
ਇਸ ਫ਼ਿਲਮ ਦਾ ਨਿਰਦੇਸ਼ਨ ਸੋਨਲ ਜੋਸ਼ੀ ਨੇ ਕੀਤਾ ਹੈ, ਜੋ ਪਹਿਲਾਂ ਧੂਮ 3 ਅਤੇ ਜਬ ਹੈਰੀ ਮੇਟ ਸੇਜਲ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੀ ਹੈ। ਦੱਸ ਦਈਏ ਸ਼ੈੱਟੀ ਨੂੰ ਆਖਰੀ ਵਾਰ 2021 ਦੀ ਕਾਮੇਡੀ ਹੰਗਾਮਾ 2 ਵਿੱਚ ਦੇਖਿਆ ਗਿਆ ਸੀ। ਬਹੁਤ ਜਲਦ ਉਹ ਫ਼ਿਲਮ ਨਿਕੰਮਾ ‘ਚ ਸੁਪਰ ਵੂਮੈਨ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਅਦਾਕਾਰ ਅਭਿਮਨਿਊ ਦਸਾਨੀ, ਅਭਿਨੇਤਰੀ ਸ਼ਰਲੀ ਸੇਤੀਆ, ਸਮੀਰ ਸੋਨੀ ਨਜ਼ਰ ਆਉਣਗੇ। ਇਹ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram