ਸੁਖ ਸੰਘੇੜਾ ਨੂੰ ਆਈ ਲਹਿੰਦੇ ਪੰਜਾਬ ਤੋਂ ਗੀਤ ਦੀ ਆਫ਼ਰ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੀ ਸ਼ਾਨਦਾਰ ਤੇ ਵੱਡੇ ਲੈਵਲ ਤੇ ਵੀਡੀਓ ਡਾਇਰੈਕਟ ਕਰਨ ਵਾਲ਼ੇ ਸੁਖ ਸੰਘੇੜਾ ਦੀ ਮੰਗ ਚੜਦੇ ਪੰਜਾਬ ਦੇ ਨਾਲ ਨਾਲ ਹੁਣ ਲਹਿੰਦੇ ਪੰਜਾਬ ਦੇ ਵਿੱਚ ਵੀ ਹੋਣ ਲੱਗ ਪਾਈ ਹੈ |
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਪੰਜਾਬ ਦੀ, ਜਿਥੇ ਦੇ ਗਾਇਕ ਅੱਜ ਕਲ ਆਪਣੇ ਗੀਤਾਂ ਦੀ ਵੀਡੀਓ ਲਈ ਸੁਖ ਸੰਘੇੜਾ (Sukh Sanghera) ਨੂੰ ਆਫ਼ਰ ਦੇ ਰਹੇ ਨੇ | ਇਸਦਾ ਤਾਜ਼ਾ ਉਦਾਹਰਨ ਹੈ ਉਨ੍ਹਾਂ ਦੀ ਹਾਲ ਹੀ 'ਚ ਡਾਇਰੈਕਟ ਕਿੱਤੀ ਵੀਡੀਓ, ਜੋ ਕਿ ਪਾਕਿਸਤਾਨੀ ਗਾਇਕ AB ਤੇ ਨਸੀਬੋ ਲਾਲ ਦੇ ਗੀਤ "ਤੂੰ ਆਜਾ" ਦੀ ਹੈ | ਇਸ ਵੀਡੀਓ ਦੀ ਸ਼ੂਟਿੰਗ ਵਿਦੇਸ਼ ਦੇ ਵਿੱਚ ਬੜੀ ਹੀ ਸ਼ਾਨਦਾਰ ਥਾਂ ਤੇ ਸ਼ੂਟ ਕਿੱਤੀ ਗਈ ਹੈ !