300 ਤੋਂ ਵੱਧ ਗਾਣਿਆਂ ਦੀਆਂ ਵੀਡੀਓਜ਼ ਡਾਇਰੈਕਟ ਕਰਨ ਤੋਂ ਬਾਅਦ 'ਸੁੱਖ ਸੰਘੇੜਾ' ਫ਼ਿਲਮੀ ਦੁਨੀਆਂ 'ਚ ਕਰਨ ਜਾ ਰਹੇ ਨੇ ਡੈਬਿਊ
300 ਤੋਂ ਵੱਧ ਗਾਣਿਆਂ ਦੀਆਂ ਵੀਡੀਓਜ਼ ਡਾਇਰੈਕਟ ਕਰਨ ਤੋਂ ਬਾਅਦ 'ਸੁੱਖ ਸੰਘੇੜਾ' ਫ਼ਿਲਮੀ ਦੁਨੀਆਂ 'ਚ ਕਰਨ ਜਾ ਰਹੇ ਨੇ ਡੈਬਿਊ : ਪੰਜਾਬੀ ਇੰਡਸਟਰੀ ਦਾ ਅੱਜ ਦੇ ਸਮੇਂ 'ਚ ਵੱਡਾ ਹਿੱਸਾ ਕੈਨੇਡਾ 'ਚ ਹੈ ਜਾਂ ਉੱਥੇ ਹੀ ਗਾਣੇ ਅਤੇ ਫ਼ਿਲਮਾਂ ਬਣ ਰਹੀਆਂ ਹਨ। ਅਜਿਹਾ ਹੀ ਨਾਮ ਹੈ ਨਿਰਦੇਸ਼ਕ ਸੁੱਖ ਸੰਘੇੜਾ ਦਾ ਜਿਸ ਨੇ ਪੰਜਾਬ ਦੇ ਲੁਧਿਆਣਾ ਦੇ ਛੋਟੇ ਜਿਹੇ ਪਿੰਡ ਬੁਜ਼ਰਾਗ ਤੋਂ ਕੈਨੇਡਾ 'ਚ ਜਾ ਕੇ ਇੰਡਸਟਰੀ 'ਚ ਆਪਣਾ ਅਜਿਹਾ ਨਾਮ ਬਣਾਇਆ ਹੈ ਕਿ ਹਰ ਪੰਜਾਬੀ ਦੇ ਜ਼ਹਿਨ 'ਚ ਉਹਨਾਂ ਦਾ ਨਾਮ ਹੈ। ਲੱਗਭਗ 300 ਤੋਂ ਵੀ ਵੱਧ ਪੰਜਾਬੀ ਗਾਣਿਆਂ ਦੇ ਵੀਡੀਓਜ਼ ਦਾ ਨਿਰਦੇਸ਼ਨ ਕਰਨ ਤੋਂ ਬਾਅਦ ਹੁਣ ਸੁੱਖ ਸੰਘੇੜਾ ਫ਼ਿਲਮ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਕਰਨ ਜਾ ਰਹੇ ਹਨ। ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀ ਪਹਿਲੀ ਫ਼ਿਲਮ 'ਲਾਈਏ ਜੇ ਯਾਰੀਆਂ' 5 ਮਈ ਨੂੰ ਭਾਰਤ ਅਤੇ 7 ਮਈ ਨੂੰ ਓਵਰਸੀਜ਼ ਰਿਲੀਜ਼ ਹੋਣ ਜਾ ਰਹੀ ਹੈ।
Sukh sanghera
ਇਸ ਫ਼ਿਲਮ 'ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੁਬੀਨਾ ਬਾਜਵਾ ਤੇ ਰੂਪੀ ਗਿੱਲ ਵਰਗੀ ਮੈਗਾ ਸਟਾਰ ਕਾਸਟ ਨਜ਼ਰ ਆਉਣ ਵਾਲੀ ਹੈ। ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤੀਆਂ ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਹੈ। ਸੁੱਖ ਸੰਘੇੜਾ ਪੰਜਾਬੀ ਇੰਡਸਟਰੀ ਦੇ ਜ਼ਿਆਦਾਤਰ ਸਾਰੇ ਵੱਡੇ ਗਾਇਕਾਂ ਨਾਲ ਕੰਮ ਕਰ ਚੁੱਕੇ ਹਨ।
Sukh sanghera
ਉਹਨਾਂ ਦੇ ਨਾਮਵਰ ਡਾਇਰੈਕਟ ਕੀਤੇ ਗਾਣਿਆਂ ਦੀ ਜੇਕਰ ਗੱਲ ਕਰੀਏ ਤਾਂ ਅਮਰਿੰਦਰ ਗਿੱਲ ਦੇ ਗੀਤ, ਪੇਂਡੂ ਅਤੇ ਡਾਇਰੀ, ਮਾਨਕੀਰਤ ਔਲਖ ਦੇ ਨਾਲ ਗੈਂਗਲੈਂਡ, ਬਦਨਾਮ, ਕਦਰ, ਗੈਰੀ ਸੰਧੂ ਦਾ ਗੀਤ ਬੰਦਾ ਬਣ ਜਾ,ਪ੍ਰਭ ਗਿੱਲ ਦਾ ਤਾਰਿਆਂ ਦੇ ਦੇਸ਼, ਰਣਜੀਤ ਬਾਵਾ ਦਾ ਗੀਤ ਤਨਖ਼ਾਹ, ਅੰਮ੍ਰਿਤ ਮਾਨ ਦਾ ਗੀਤ ਕਾਲੀ ਕਮੈਰੋ ਤੇ ਗੁਰੀਲਾ ਵਾਰ ਵਰਗੇ ਗਾਣਿਆਂ ਨੂੰ ਡਾਇਰੈਕਟ ਕਰਨ ਦੀ ਲਿਸਟ ਹਾਲੇ ਬਹੁਤ ਲੰਬੀ ਹੈ ਜਿਸ ਨੂੰ ਸੁੱਖ ਸੰਘੇੜਾ ਹੋਰਾਂ ਨੇ ਨਿਰਦੇਸ਼ਿਤ ਕੀਤਾ ਗਿਆ ਹੈ।
ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ ‘ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ
Sukh sanghera
ਹੁਣ ਇਸ ਫ਼ਿਲਮੀ ਦੁਨੀਆਂ 'ਚ ਲਾਈਏ ਜੇ ਯਾਰੀਆਂ ਮੂਵੀ ਨਾਲ ਸੁੱਖ ਸੰਘੇੜਾ ਨਵਾਂ ਅਧਿਆਏ ਲਿਖਣ ਜਾ ਰਹੇ ਹਨ ਦੇਖਣਾ ਹੋਵੇਗਾ ਉਹਨਾਂ ਦੇ ਇਸ ਕਦਮ ਨੂੰ ਦਰਸ਼ਕ ਕਿੰਨ੍ਹਾਂ ਕੁ ਹੁੰਗਾਰਾ ਦਿੰਦੇ ਹਨ।