ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ ਗਾਇਕ ਸੁੱਖ ਖਰੌੜ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ

Reported by: PTC Punjabi Desk | Edited by: Pushp Raj  |  June 01st 2022 11:32 AM |  Updated: June 01st 2022 11:32 AM

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ ਗਾਇਕ ਸੁੱਖ ਖਰੌੜ ਨੇ ਰੱਦ ਕੀਤਾ ਆਪਣਾ ਲਾਈਵ ਸ਼ੋਅ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨਾਲ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਜਿਥੇ ਇੱਕ ਪਾਸੇ ਮੂਸੇਵਾਲਾ ਦੇ ਫੈਨਜ਼ ਬਹੁਤ ਦੁੱਖੀ ਹਨ ਉਥੇ ਹੀ ਦੂਜੇ ਪਾਸੇ ਮੂਸੇਵਾਲਾ ਦੇ ਕਈ ਸਾਥੀ ਕਲਾਕਾਰ ਅਜੇ ਵੀ ਇਸ ਦੁੱਖ ਨੂੰ ਭੁਲਾ ਨਹੀਂ ਪਾ ਰਹੇ ਹਨ। ਹੁਣ ਇਹ ਖ਼ਬਰ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ ਗਾਇਕ ਸੁੱਖ ਖਰੌੜ ਨੇ ਆਪਣਾ ਲਾਈਵ ਸ਼ੋਅ ਰੱਦ ਕਰ ਦਿੱਤਾ ਹੈ।

image From instagram

ਦੱਸ ਦਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਅਤੇ ਸਾਥੀ ਕਲਾਕਾਰ ਬਹੁਤ ਨਿਰਾਸ਼ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੇ ਹੌਲੀਵੁੱਡ ਸੈਲੇਬਸ ਨੇ ਵੀ ਸੋਗ ਪ੍ਰਗਟ ਕੀਤਾ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ ਗਾਇਕ ਸੁੱਖ ਖਰੌੜ ਆਪਣੇ ਚੱਲਦੇ ਲਾਈਵ ਸ਼ੋਅ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਆਪਣੇ ਸਾਥੀ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਸਤਿਕਾਰ ਦੇਣ ਲਈ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੂਸੇਵਾਲਾ ਨੂੰ ਲੈ ਕੇ ਆਪਣੇ ਦਿਲ ਦੇ ਵਿਚਾਰ ਵੀ ਸਾਂਝੇ ਕੀਤੇ ਅਤੇ ਜਨਤਾ ਤੋਂ ਸ਼ੋਅ ਰੱਦ ਕਰਨ ਲਈ ਮੁਆਫੀ ਵੀ ਮੰਗੀ।

image From instagram

ਗਾਇਕ ਸੁੱਖ ਖਰੌੜ ਨੇ ਇਹ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਸ਼ੋਅ ਵਿੱਚ ਆਏ ਫੈਨਜ਼ ਨਾਲ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਤੇ ਉਨ੍ਹਾਂ ਨਾਲ ਕੀਤੇ ਕੰਮ ਤੇ ਬਤੀਤ ਕੀਤੇ ਗਏ ਸਮਾਂ ਬਾਰੇ ਗੱਲ ਕਰਦੇ ਨਜ਼ਰ ਆਏ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਤਰੀਫ ਕਰਦੇ ਹੋਏ ਕਿਹਾ ਕਿ ਉਹ ਇੱਕ ਦਲੇਰ ਵਿਅਕਤੀ ਸਨ ਕਿਉਂਕਿ ਉਹ ਆਪਣੇ ਆਖ਼ਰੀ ਸਮੇਂ ਤੱਕ ਹਮਲਾਵਰਾਂ ਨਾਲ ਪੂਰੀ ਬਹਾਦਰੀ ਨਾਲ ਲੜ੍ਹਦੇ ਰਹੇ।  ਉਸ ਨੇ  ਸਿੱਧੂ ਮੂਸੇਵਾਲਾ ਲਈ ਇਹ ਵੀ ਕਿਹਾ ਕਿ , ਪਤੰਦਰ ਦੁਨੀਆ ਜਿੱਤ ਕੇ ਘਰੇ ਸੁੱਟ ਗਿਆ।

 

View this post on Instagram

 

A post shared by Sukh Kharoud (@sukh_kharoud)

ਹੋਰ ਪੜ੍ਹੋ: ਇਤਫ਼ਾਕ ! ਸਿੱਧੂ ਮੂਸੇਵਾਲਾ ਜਿਸ ਅਮਰੀਕੀ ਰੈਪਰ ਨੂੰ ਕਰਦਾ ਸੀ ਪਸੰਦ ਉਸ ਵਾਂਗ ਹੋਇਆ ਕਤਲ

ਇਸ ਦੇ ਨਾਲ ਗਾਇਕ ਸੁੱਖ ਖਰੌੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਿੱਧੂ ਮੂਸੇਵਾਲਾ ਦੇ ਆਖਰੀ ਸਫਰ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਸ ਦੀ ਅੰਤਿਮ ਜਯਾਤਰਾ ਦੌਰਾਨ ਪੱਟ ‘ਤੇ ਥਾਪੀ ਮਾਰ ਕੇ ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਈ ਦਿੰਦੇ ਨਜ਼ਰ ਆ ਰਹੇ ਹਨ।

image From instagram

ਇਸ ਵੀਡੀਓ ਦੇ ਨਾਲ ਸੁੱਖ ਖਰੌੜ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਮੂਸੇਵਾਲਾ ਦੇ ਪਿਤਾ ਦੀ ਥਾਪੀ ਹੁਬਹੂ ਉਸ ਵਾਂਗ ਹੀ ਹੈ, ਜਿਵੇਂ ਉਹ ਆਪ ਪਿਤਾ ਵਿੱਚ ਆ ਕੇ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਥਾਪੀ ਮਾਰ ਕੇ ਆਖਰੀ ਅਲਵਿਦਾ ਆਖ ਗਿਆ ਹੋਵੇ। "

 

View this post on Instagram

 

A post shared by Sukh Kharoud (@sukh_kharoud)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network