ਬਰਨਾਲਾ ਦਾ ਰਹਿਣ ਵਾਲਾ ਸੁੱਖ ਜੌਹਲ ਕਿਸੇ ਸਮੇਂ ਨਸ਼ੇ ਦਾ ਸੀ ਆਦੀ, ਅੱਜ ਆਨਲਾਈਨ ਫਿੱਟਨੈਸ ਟ੍ਰੇਨਰ ਦੇ ਤੌਰ ‘ਤੇ ਕੰਮ ਕਰਕੇ ਕਰਦਾ ਹੈ ਲੱਖਾਂ ਦੀ ਕਮਾਈ
ਬਰਨਾਲਾ ਦਾ ਸੁੱਖ ਜੌਹਲ ਜੋ ਕਿ ਕਿਸੇ ਸਮੇਂ ਨਸ਼ੇ ਦਾ ਆਦੀ ਸੀ, ਨਸ਼ੇ ਦੇ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਸੀ । ਪਰ ਉਸ ਨੇ ਆਪਣੇ ਆਪ ਨੂੰ ਬਦਲਣ ਦੀ ਠਾਣੀ ਅਤੇ ਅੱਜ ਉਹ ਨਸ਼ਿਆਂ ਨੂੰ ਛੱਡ ਕੇ ਫਿੱਟਨੈਸ ਟ੍ਰੇਨਰ ਬਣ ਚੁੱਕਿਆ ਹੈ । ਉਸ ਦੇ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।
ਹੋਰ ਪੜ੍ਹੋ : ਅਮਰੀਸ਼ ਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਫ਼ਿਲਮਾਂ ‘ਚ ਕਿਉਂ ਨਹੀਂ ਮਿਲਿਆ ਹੀਰੋ ਦਾ ਰੋਲ
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਰਨਾਲਾ ਦਾ ਰਹਿਣ ਵਾਲਾ ਸੁੱਖ ਜੌਹਲ ਹੁਣ ਖੁਦ ਜਿੱਥੇ ਆਨਲਾਈਨ ਟ੍ਰੇਨਿੰਗ ਦੇ ਕੇ ਹਜ਼ਾਰਾਂ ਰੁਪਏ ਕਮਾ ਰਿਹਾ ਹੈ ।ਉਸ ਨੂੰ ਜ਼ਿਆਦਾਤਰ ਲੋਕ ਸੁੱਖ ਪੰਡੋਰੀ ਦੇ ਨਾਂਅ ਨਾਲ ਵੀ ਜਾਣਦੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ ।
ਜਿਸ ‘ਚ ਉਹ ਆਪਣੇ ਜ਼ਬਰਦਸਤ ਐਕਸਰਸਾਈਜ਼ ਕਰਦੇ ਹੋਏ ਵਿਖਾਈ ਦੇ ਰਹੇ ਨੇ ।ਕੋਈ ਸਮਾਂ ਹੁੰਦਾ ਸੀ ਸੁੱਖ ਜੌਹਲ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਲਈ ਕਦੇ ਮਾਂ ਅਤੇ ਕਦੇ ਪਿਤਾ ਕੋਲੋਂ ਨਸ਼ੇ ਦੇ ਲਈ ਪੈਸੇ ਮੰਗਦਾ ਸੀ ।
ਪਰ ਹੁਣ ਉਸ ਦਾ ਪਰਿਵਾਰ ਖੁਸ਼ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਸਦਬੁੱਧੀ ਬਖਸ਼ੀ ਹੈ । ਹੁਣ ਉਹ ਆਨਲਾਈਨ ਟ੍ਰੇਨਿੰਗ ਦੇ ਕੇ ਲੱਖਾਂ ਰੁਪਏ ਮਹੀਨੇ ਦੀ ਕਮਾਈ ਕਰਦਾ ਹੈ ।