ਗੰਨੇ ਦਾ ਰਸ ਸਿਹਤ ਲਈ ਹੁੰਦਾ ਹੈ ਬਹੁਤ ਹੀ ਲਾਭਦਾਇਕ, ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਗੰਨੇ ਦਾ ਰਸ (Sugarcane juice ) ਗਰਮੀਆਂ ਅਤੇ ਸਰਦੀਆਂ ਦੋਹਾਂ ਹੀ ਰੁੱਤਾਂ ‘ਚ ਬਹੁਤ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਗੰਨੇ ਦਾ ਰਸ ਪੀਣ ਦੇ ਫਾਇਦੇ (benefits) ਬਾਰੇ ਦੱਸਾਂਗੇ । ਕਿਉਂਕਿ ਗੰਨੇ ਦਾ ਰਸ ਜਿੱਥੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ । ਉੱਥੇ ਹੀ ਸਰੀਰ ਨੂੰ ਹਾਈਡ੍ਰੇਟ ਕਰਨ ਦਾ ਕੰਮ ਵੀ ਕਰਦਾ ਹੈ । ਅੱਜ ਕੱਲ੍ਹ ਜ਼ਿਆਦਾਤਰ ਲੋਕ ਡੱਬਾ ਬੰਦ ਜੁਸ ਪੀਣ ਨੂੰ ਤਰਜੀਹ ਦਿੰਦੇ ਹਨ । ਪਰ ਡੱਬਾ ਬੰਦ ਜੂਸ ਦੇ ਨਾਲੋਂ ਤਾਜ਼ਾ ਗੰਨੇ ਦਾ ਰਸ ਪੀਣਾ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ । ਕਿਉਂਕਿ ਇਹ ਕਈ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ।
image From google
ਹੋਰ ਪੜ੍ਹੋ : ਅਦਾਕਾਰ ਜੇਠਾ ਲਾਲ ਉਰਫ ਦਿਲੀਪ ਜੋਸ਼ੀ ਦੀ ਧੀ ਦਾ ਹੋਇਆ ਵਿਆਹ, ਅਦਾਕਾਰ ਨੇ ਭਾਵੁਕ ਪੋਸਟ ਕੀਤੀ ਸਾਂਝੀ
ਇਸ ਵਿੱਚ ਕੈਲਸ਼ੀਅਮ, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਤ ਅਤੇ ਜ਼ਿੰਕ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ । ਇਹ ਐਂਟੀਆਕਸੀਡੈਂਟ, ਪ੍ਰੋਟੀਨ ਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਾਲੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਗੰਨੇ ਦਾ ਜੂਸ ਪੀਣ ਦੇ ਨਾਲ ਕੈਂਸਰ ਦੀ ਬੀਮਾਰੀ ਦੇ ਵਾਇਰਸ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ।
image From google
ਗੰਨੇ ਦਾ ਰਸ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ।ਕਿਉਂਕਿ ਇਸ ਦੀ ਮਿਠਾਸ ਦਾ ਕਾਰਨ ਨੈਚੂਰਲ ਸ਼ੂਗਰ ਹੈ, ਜੋ ਗਲਾਈਸੈਮਿਕ ਇੰਡੈੱਕਸ ਦੇ ਨਾਲ ਹੀ ਬਲੱਡ 'ਚ ਗੁਲੂਕੋਸ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ। ਟਾਈਪ-੨ ਡਾਇਬਟੀਜ਼ ਦੇ ਮਰੀਜ਼ਾਂ ਨੂੰ ਗੰਨੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗੰਨੇ ਦੇ ਰਸ ਦੀ ਖੀਰ ਵੀ ਸਰਦੀਆਂ ‘ਚ ਆਮ ਤੌਰ ‘ਤੇ ਬਣਾ ਕੇ ਖਾਧੀ ਜਾਂਦੀ ਹੈ ।