ਸ਼ੂਗਰ ਦੇ ਮਰੀਜ਼ ਇਨ੍ਹਾਂ ਫਲਾਂ ਨੂੰ ਆਪਣੀ ਡਾਈਟ ‘ਚ ਕਰ ਸਕਦੇ ਹਨ ਸ਼ਾਮਿਲ
ਸਰੀਰ ‘ਚ ਇਨਸੁਲਿਨ ਦੀ ਕਮੀ ਕਾਰਨ ਸ਼ੂਗਰ ਦੀ ਬਿਮਾਰੀ ਹੁੰਦੀ ਹੈ ।ਇਸ ਬਿਮਾਰੀ ਦੇ ਵਧਣ ਦੇ ਕਈ ਕਾਰਨ ਹਨ । ਜਿਸ ‘ਚ ਉਮਰ ਵੱਧਣ ਕਾਰਨ, ਮੋਟਾਪੇ ਜਾਂ ਤਣਾਅ ਦੇ ਕਾਰਨ ਇਹ ਬਿਮਾਰੀ ਹੁੰਦੀ ਹੈ । ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਖਾਣ ਪੀਣ ਦਾ ਵੀ ਖ਼ਾਸ ਖਿਆਲ ਰੱਖਣਾ ਪੈਂਦਾ ਹੈ । ਤੁਸੀਂ ਵੀ ਜੇ ਇਸ ਬਿਮਾਰੀ ਨਾਲ ਜੂਝ ਰਹੇ ਹੋ ਅਤੇ ਤੁਹਾਡਾ ਫਲ ਖਾਣ ਨੂੰ ਦਿਲ ਕਰਦਾ ਹੈ ।
ਹੋਰ ਪੜ੍ਹੋ : ਲਹਿੰਬਰ ਹੁਸੈਨਪੁਰੀ ਦੇ ਘਰੇਲੂ ਕਲੇਸ਼ ’ਤੇ ਬੋਲੇ ਇੰਦਰਜੀਤ ਨਿੱਕੂ, ਕਹੀ ਵੱਡੀ ਗੱਲ
ਪਰ ਤੁਹਾਨੂੰ ਇਹ ਨਹੀਂ ਪਤਾ ਕਿ ਕਿਹੜਾ ਫਲ ਖਾਣਾ ਤੁਹਾਡੇ ਲਈ ਚੰਗਾ ਰਹੇਗਾ ਤਾਂ ਇਸ ਬਾਰੇ ਅਸੀਂ ਤੁਹਾਨੂੰ ਅੱਜ ਦੱਸਦੇ ਹਾਂ ਕਿ ਕਿਹੜੇ ਫਲ ਤੁਸੀਂ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ । ਸੇਬ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ।
ਇਸ ਤੋਂ ਇਲਾਵਾ ਕੇਲਾ ਵੀ ਫਾਈਬਰ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ।ਪਰ ਇਸ ਨੂੰ ਸੀਮਤ ਮਾਤਰਾ ‘ਚ ਸੇਵਨ ਕਰਨਾ ਹੀ ਸਹੀ ਰਹਿੰਦਾ ਹੈ । ਅਮਰੂਦ ਸ਼ੂਗਰ ਦੇ ਮਰੀਜ਼ਾਂ ਲਈ ਵੀ ਵਧੀਆ ਮੰਨਿਆ ਜਾਂਦਾ ਹੈ ।ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ ਹੁੰਦੇ ਹਨ ਜੋ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਮੰਨੇ ਜਾਂਦੇ ਹਨ ।