ਸੁਦੇਸ਼ ਕੁਮਾਰੀ ਦੀ ਧੀ ਵੀ ਹੈ ਵਧੀਆ ਗਾਇਕਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸੁਦੇਸ਼ ਕੁਮਾਰੀ (Sudesh Kumari ) ਜਿਨ੍ਹਾਂ ਨੇ ਕਿ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਲਗਾਤਾਰ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ । ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਹਾਲ ‘ਚ ਉਸ ਦਾ ਗੀਤ ‘ਪੱਗ ਬੰਨ ਕੇ ਰੱਖਿਆ ਕਰ ਵੇ’ ਰਿਲੀਜ਼ ਹੋਇਆ ਸੀ । ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਹੀ ਗੀਤ ਗਾਏ ਜੋ ਕਿ ਸਰੋਤਿਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਹਨ । ਉਨ੍ਹਾਂ ਦੀ ਧੀ ਸੀਰਤ (Seerat )ਵੀ ਬਹੁਤ ਵਧੀਆ ਆਵਾਜ਼ ਦੀ ਮਾਲਿਕ ਹੈ ।
Image From Instagram
ਹੋਰ ਪੜ੍ਹੋ: ਪੰਜਾਬੀ ਗਾਇਕ ਤੇ ਗੀਤਕਾਰ ਕੋਰਾਲਾ ਮਾਨ ਛੇਤੀ ਫ਼ਿਲਮ ਵਿੱਚ ਆਵੇਗਾ ਨਜ਼ਰ
ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਦੇਸ਼ ਕੁਮਾਰੀ ਦੀ ਧੀ ਬਹੁਤ ਹੀ ਵਧੀਆ ਗਾ ਰਹੀ ਹੈ ਅਤੇ ਹਰ ਕੋਈ ਉਸ ਦੀ ਗਾਇਕੀ ਦੀ ਧੀ ਦੀ ਤਾਰੀਫ ਕਰ ਰਿਹਾ ਹੈ । ਗਾਇਕੀ ਦੀ ਗੁੜ੍ਹਤੀ ਸੀਰਤ ਨੂੰ ਉਸ ਦੇ ਘਰੋਂ ਹੀ ਮਿਲੀ ਹੈ ।
Image From Instagram
ਉਨ੍ਹਾਂ ਦੇ ਮਾਤਾ ਜੀ ਸੁਦੇਸ਼ ਕੁਮਾਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਨੇ ਉਨ੍ਹਾਂ ਦੇ ਨਾਲ ਗੀਤ ਨਾਂ ਗਾਇਆ ਹੋਵੇ। ਸੁਦੇਸ਼ ਕੁਮਾਰੀ ਨੇ ਸੁਰਜੀਤ ਭੁੱਲਰ, ਧਰਮਪ੍ਰੀਤ, ਅਮਰ ਅਰਸ਼ੀ, ਵੀਰ ਦਵਿੰਦਰ ਸਣੇ ਕਈ ਵੱਡੇ ਗਾਇਕਾਂ ਦੇ ਨਾਲ ਗੀਤ ਗਾਏ ਹਨ ਅਤੇ ਇਹ ਗੀਤ ਸਰੋਤਿਆਂ ‘ਚ ਕਾਫੀ ਮਕਬੂਲ ਵੀ ਹੋਏ ਹਨ ।
View this post on Instagram