‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ ’ਚ ਹਿੱਸਾ ਲੈਣ ਲਈ ਭੇਜੋ ਆਪਣੀ ਐਂਟਰੀ
ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਰਿਆਲਟੀ ਸ਼ੋਅ ਵਿੱਚ 8 ਤੋਂ 14 ਸਾਲ ਦੇ ਉਹ ਬੱਚੇ ਹਿੱਸਾ ਲੈ ਸਕਦੇ ਹਨ ਜਿਹੜੇ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਦਾ ਸ਼ੌਂਕ ਰੱਖਦੇ ਹਨ ।
ਹੋਰ ਪੜ੍ਹੋ :
ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !
ਇਸ ਸ਼ੋਅ ਵਿੱਚ ਹਿੱਸਾ ਲੈਣ ਦੇ ਚਾਹਵਾਨ ਬੱਚਿਆਂ ਨੂੰ ਆਡੀਸ਼ਨ ਦੇਣਾ ਪਵੇਗਾ ਜਿਸ ਲਈ ਹਰ ਬੱਚੇ ਨੂੰ ਆਪਣੀ ਗਾਇਕੀ ਦੀ ਇੱਕ ਵੀਡੀਓ ਬਨਾਉਣੀ ਹੋਵੇਗੀ, ਤੇ ਇਸ ਵੀਡੀਓ ਨੂੰ ਇਸ 98117-57373 ਵਟਸਐਪ ਨੰਬਰ ’ਤੇ ਭੇਜਣੀ ਹੋਵੇਗੀ ।ਇਸ ਤੋਂ ਇਲਾਵਾ ਇਸ ਵੀਡੀਓ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਭੇਜ ਸਕਦੇ ਹੋ ।
ਇਸ ਸ਼ੋਅ ਵਿੱਚ ਜੋ ਵੀ ਬੱਚਾ ਜੇਤੂ ਹੋਵੇਗਾ ਉਸ ਦੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਸ ਸ਼ੋਅ ਵਿੱਚ ਜਿੱਤਣ ਵਾਲੇ ਬੱਚੇ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਪਲੈਟਫਾਰਮ ਉਪਲਬਧ ਹੋਵੇਗਾ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਗਾਇਕੀ ਦਾ ਵੀਡੀਓ ।
View this post on Instagram