‘ਨਿੱਕਾ ਜ਼ੈਲਦਾਰ-3’ ਦੇ ਦੂਜੇ ਗਾਣੇ ‘ਸੁਭਾਅ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ-3’ ਦਾ ਦੂਜਾ ਗਾਣਾ ਵੀ ਰਿਲੀਜ਼ ਹੋ ਗਿਆ ਹੈ । ‘ਸੁਭਾਅ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ । ਐਮੀ ਵਿਰਕ ਦੀ ਆਵਾਜ਼ ਵਿੱਚ ਆਏ ਇਸ ਗਾਣੇ ਦੇ ਬੋਲ ਕਪਤਾਨ ਨੇ ਲਿਖੇ ਹਨ, ਜਦੋਂ ਕਿ ਗਾਣੇ ਦੀ ਕੰਪੋਜਿੰਗ Rick HRT ਨੇ ਕੀਤੀ ਹੈ ।
ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਐਮੀ ਵਿਰਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਫ਼ਿਲਮ ਦਾ ਗਾਣਾ ‘ਅਨਾਊਸਮੈਂਟ’ ਰਿਲੀਜ਼ ਹੋਇਆ ਸੀ । ਇਸ ਗਾਣੇ ਨੂੰ ਵੀ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ ਜਦੋਂ ਕਿ ਗਾਣੇ ਦੇ ਬੋਲ ਵੀ ਕਪਤਾਨ ਨੇ ਲਿਖੇ ਹਨ । ਗਾਣੇ ਦੀ ਕੰਪੋਜਿੰਗ ਗੁਰਮੀਤ ਸਿੰਘ ਨੇ ਕੀਤੀ ਸੀ ।
ਐਮੀ ਵਿਰਕ ਇੱਕ ਤੋਂ ਬਾਅਦ ਇੱਕ ਇਸ ਫ਼ਿਲਮ ਦੇ ਗਾਣੇ ਰਿਲੀਜ਼ ਕਰ ਰਹੇ ਹਨ ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਫ਼ਿਲਮ ‘ਨਿੱਕਾ ਜ਼ੈਲਦਾਰ-3’ ਦਾ ਇੰਤਜ਼ਾਰ ਹੈ ਕਿਉਂਕਿ ਜਿਸ ਫ਼ਿਲਮ ਦੇ ਗਾਣੇ ਏਨੇਂ ਹਿੱਟ ਹਨ ਉਹ ਫ਼ਿਲਮ ਕਿੰਨੀ ਬਾਕਮਾਲ ਹੋਵੇਗੀ ।