ਸਟਾਈਲਿਸ਼ ਸਿੰਘ ਦਾ ਗੀਤ ਸਰਦਾਰੀ ਦੇ ਸਟਾਈਲ 'ਚ ਲਗਾ ਰਿਹਾ ਹੈ ਚਾਰ ਚੰਨ
ਸਟਾਈਲਿਸ਼ ਸਿੰਘ ਪੰਜਾਬੀ ਇੰਡਸਟਰੀ ਦੇ ਉਭਰੇ ਹੋਏ ਸਿਤਾਰੇ ਹਨ। ਫਿਲਮਾਂ ‘ਚ ਅਪਣੇ ਗੀਤ ਨਾਲ ਸਰੋਤਿਆਂ ਦੇ ਦਿਲ ਚ ਜਗ੍ਹਾ ਬਣਾ ਲਈ ਹੈ। ਸਟਾਈਲਿਸ਼ ਸਿੰਘ ਜਿਹਨਾਂ ਨੇ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਮੂਵੀ ‘ਹੀਰੋ ਨਾਮ ਯਾਦ ਰੱਖੀ’ ਚ ਸਟਾਈਲਿਸ਼ ਸਿੰਘ ਨੇ ਅਪਣੀ ਦਮਦਾਰ ਆਵਾਜ਼ ਨਾਲ ‘ਹੀਰੋ’ ਗੀਤ ਨੂੰ ਗਾਇਆ ਸੀ। ਇਸ ਤੋਂ ਇਲਾਵਾ ਪੰਜਾਬੀ ਫਿਲਮ ‘ਰੇਡੁਆ’ ਚ ‘ਯਾਰ ਜੁਗਾੜੀ’ ਤੇ ਕਈ ਹੋਰ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।ਸਟਾਈਲਿਸ਼ ਸਿੰਘ ਜੋ ਕੇ ਅਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ ਹਾਂ ਜੀ ਬੁਲੰਦ ਆਵਾਜ਼ ਦੇ ਮਾਲਕ ਸਟਾਈਲਿਸ਼ ਸਿੰਘ ਜੋ ਕੇ ‘ਚੰਗਾ ਟਾਇਮ’ ਗਾਣਾ ਲੈ ਕੇ ਪੇਸ਼ ਹੋਏ ਹਨ। ਇਸ ਗੀਤ ਦੀ ਵੀਡੀਓ ਨੂੰ ਸਾਫ ਸੁਥਰੀ ਬਣਾਈ ਗਈ ਹੈ। ਗੀਤ ਚ ਸਟਾਈਲਿਸ਼ ਸਿੰਘ ਪੂਰੀ ਸਰਦਾਰੀ ਚ ਨਜ਼ਰ ਆ ਰਹੇ ਹਨ ਤੇ ਗਾਣੇ ਵਿੱਚ ਵੀ ਸਰਦਾਰੀ ਤੇ ਯਾਰੀ ਨੂੰ ਪੇਸ਼ ਕੀਤਾ ਗਿਆ ਹੈ। ਕਿੰਗ ਕਾਜ਼ੀ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ।
https://www.youtube.com/watch?v=V958qY-__9Q&feature=youtu.be
ਹੋਰ ਪੜ੍ਹੋ: ਜਾਣੋ ਹਰੀਸ਼ ਵਰਮਾ ਨੇ ਕਿਉਂ ਛੁਪਾਇਆ ਅਪਣਾ ਚਿਹਰਾ
ਗੀਤ ‘ਚ Ft. ਕਿੰਗ ਕਾਜ਼ੀ ਨੇ ਕੀਤੀ ਹੈ। ਮਿਊਜ਼ਿਕ Ullumanati ਨੇ ਦਿੱਤਾ ਹੈ ਤੇ ਗੀਤ ਦੇ ਬੋਲ ਅਵਤਾਰ ਨੇ ਲਿਖੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ।