‘ਸਟ੍ਰੀਟ ਡਾਂਸਰ ਥ੍ਰੀਡੀ’ ਦਾ ਨਵਾਂ ਗੀਤ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਈਨ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਇਕੱਠੇ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਦੋਵੇਂ ਗਾਇਕ ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀਡੀ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ। ਸਟ੍ਰੀਟ ਡਾਂਸਰ ਥ੍ਰੀਡੀ ਫ਼ਿਲਮ ਦਾ ਤੀਜਾ ਗੀਤ ਇਲੀਗਲ ਵੈਪਨ 2.0 (Illegal Weapon 2.0) ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।
ਹੋਰ ਵੇਖੋ:ਗੈਰੀ ਸੰਧੂ ਤੇ ਸਿੰਗਾ ਨਜ਼ਰ ਆਏ ਸੈਰ ਕਰਦੇ, ਦੋਵੇਂ ਗਾਇਕਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਖੂਬ ਵਾਇਰਲ
ਦੱਸ ਦਈਏ ਗੈਰੀ ਤੇ ਜੈਸਮੀਨ ਸਾਲ 2017 ‘ਚ ਇਲੀਗਲ ਵੈਪਨ ਟਾਈਟਲ ਹੇਠ ਆਪਣਾ ਡਿਊਟ ਸੌਂਗ ਲੈ ਕੇ ਆਏ ਸਨ। ਇਹ ਗਾਣਾ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ। ਜਿਸਦੇ ਚੱਲਦੇ ਇਹ ਗੀਤ ਹਰ ਵਿਆਹ-ਸ਼ਾਦੀ ਅਤੇ ਪਾਰਟੀਆਂ ‘ਚ ਅਕਸਰ ਸੁਣਨ ਨੂੰ ਮਿਲਦਾ ਹੈ। ਇਸੇ ਕਾਰਨ ਕਰਕੇ ਇਸ ਗੀਤ ਨੂੰ ਰੀਮੇਕ ਕਰਕੇ ਨਵੇਂ ਵਰਜਨ ‘ਚ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਇਹ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।
ਇਸ ਗਾਣੇ ਦੇ ਬੋਲ Priya Saraiya ਨੇ ਲਿਖੇ ਨੇ ਤੇ ਮਿਊਜ਼ਿਕ ਤਨਿਸ਼ਕ ਬਾਗਚੀ ਨੇ ਦਿੱਤਾ ਹੈ। ਇਸ ਗਾਣੇ ਨੂੰ ਸ਼ਰਧਾ ਕਪੂਰ ਤੇ ਵਰੁਣ ਧਵਨ ਉੱਤੇ ਫਿਲਮਾਇਆ ਗਿਆ ਹੈ। ਜੀ ਹਾਂ ਇਹ ਫ਼ਿਲਮ ਡਾਂਸ ਉੱਤੇ ਬਣਾਈ ਗਈ ਹੈ। ਇਸ ਫ਼ਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ 24 ਜਨਵਰੀ ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।