ਨਾਗਿਨ 6 ਦੇ ਸੈਟ 'ਤੇ ਮਚਿਆ ਹੜਕੰਪ, ਤੇਜਸਵੀ ਪ੍ਰਕਾਸ਼ ਨਾਲ ਅਸਲ ਨਾਗਿਨ ਨੇ ਮਾਰੀ ਐਂਟਰੀ, ਵੇਖੋ ਵੀਡੀਓ
Real Naagin on sets of Naagin 6 : ਬਿੱਗ ਬੌਸ 14 ਦੀ ਵਿਜੇਤਾ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ ਦੀ ਬਹੁਤ ਮਸ਼ਹੂਰ ਹੋ ਗਈ ਹੈ। ਉਸ ਦੇ ਲੱਖਾਂ ਫੈਨਜ਼ ਹਨ। ਹਾਲ ਹੀ ਵਿੱਚ ਨਾਗਿਨ 6 ਦੀ ਸ਼ੂਟਿੰਗ ਦੇ ਦੌਰਾਨ ਹੜਕੰਪ ਮੱਚ ਗਿਆ। ਸ਼ੂਟਿੰਗ ਦੇ ਦੌਰਾਨ ਸੈੱਟ ਉੱਤੇ ਅਸਲ ਨਾਗ ਵੇਖੇ ਗਏ ਜਿਸ ਤੋਂ ਬਾਅਦ ਲੋਕ ਕਾਫੀ ਡਰ ਗਏ, ਪਰ ਇਸ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
Image Source: Instagram
ਤੇਜਸਵੀ ਪ੍ਰਕਾਸ਼ ਉਸ ਦੇ ਸ਼ੋਅ ਨਾਗਿਨ 6 ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਤੇਜਸਵੀ ਪ੍ਰਕਾਸ਼ ਅਤੇ ਸਿੰਬਾ ਨਾਗਪਾਲ, ਉਨ੍ਹਾਂ ਦੇ ਸ਼ੋਅ ਵੀ ਦਿਨ-ਬ-ਦਿਨ ਅਸਮਾਨ ਛੂਹ ਰਹੇ ਹਨ। ਉਨ੍ਹਾਂ ਦਾ ਸ਼ੋਅ ਨਾਗਿਨ 6 ਸੁਪਰਹਿੱਟ ਰਿਹਾ ਹੈ।
ਹਾਲ ਹੀ 'ਚ ਇਸ ਸ਼ੋਅ ਦੀ ਸ਼ੂਟਿੰਗ ਚੱਲ ਰਹੀ ਸੀ, ਇਸੇ ਦੌਰਾਨ ਸੈੱਟ 'ਤੇ ਕੁਝ ਅਜਿਹਾ ਹੋਇਆ ਜਿਸ ਬਾਰੇ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ। ਦਰਅਸਲ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ ਨਾਗਿਨ 6 ਦੇ ਸੈੱਟ 'ਤੇ ਸ਼ੂਟਿੰਗ ਚੱਲ ਰਹੀ ਸੀ, ਇਸ ਵਿਚਾਲੇ ਅਸਲੀ ਨਾਗਿਨ ਨੇ ਦਸਤਕ ਦਿੱਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
Image Source: Instagram
ਇਸ ਵੀਡੀਓ ਨੂੰ ਤੇਜਰਨ ਦੇ ਫੈਨ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ, " Real naag on naagin6 set ??? takecare teju @tejasswiprakash staysafe"
ਇਸ ਵੀਡੀਓ 'ਚ ਅਸਲੀ ਨਾਗਿਨ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ ਕਿ ਇਹ ਨਾਗਿਨ 6 ਦੇ ਸੈੱਟ ਦੀ ਵੀਡੀਓ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਤੋਂ ਲੈ ਕੇ ਏਕਤਾ ਕਪੂਰ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ। ਸਭ ਤੋਂ ਰਾਹਤ ਵਾਲੀ ਗੱਲ ਇਹ ਹੈ ਕਿ ਸੈੱਟ 'ਤੇ ਉਸ ਨਾਗ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਸੈੱਟ 'ਤੇ ਮੌਜੂਦ ਕਰੂ ਮੈਂਬਰ ਨੇ ਸੋਟੀ ਦੀ ਮਦਦ ਨਾਲ ਨਾਗ ਨੂੰ ਚੁੱਕਿਆ ਅਤੇ ਦੂਰ ਕਿਤੇ ਸੁੱਟ ਦਿੱਤਾ।
Image Source: Instagram
ਹੋਰ ਪੜ੍ਹੋ: ਮੀਰਾ ਰਾਜਪੂਤ ਦਾ ਇਟਲੀ ਦੇ ਇਸ ਹੋਟਲ ਸਟਾਫ ਦੀ ਸੋਸ਼ਲ ਮੀਡੀਆ 'ਤੇ ਲਗਾਈ ਕਲਾਸ, ਜਾਣੋ ਕਿਉਂ
ਤੇਜਸਵੀ ਪ੍ਰਕਾਸ਼ ਨੂੰ ਬਿੱਗ ਬਾਸ ਜਿੱਤਦੇ ਹੀ ਨਾਗਿਨ 6 ਵਿੱਚ ਲੀਡ ਰੋਲ ਮਿਲ ਗਿਆ। ਇਸ ਤੋਂ ਬਾਅਦ ਤੇਜਸਵੀ ਪ੍ਰਕਾਸ਼ ਜਿਥੇ ਇੱਕ ਪਾਸੇ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ, ਉਥੇ ਹੀ ਦੂਜੇ ਪਾਸੇ ਅਦਾਕਾਰ ਕਰਨ ਕੁੰਦਰਾ ਨਾਲ ਉਸ ਦੀ ਲਵ ਲਾਈਫ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਵੱਲੋਂ ਇਸ ਜੋੜੀ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ।
View this post on Instagram