'ਇੰਗਲਿਸ਼ ਵਿੰਗਲਿਸ਼' 'ਚ ਪਹਿਨੀਆਂ ਸ਼੍ਰੀਦੇਵੀ ਦੀਆਂ ਸਾੜ੍ਹੀਆਂ ਦੀ ਹੋਵੇਗੀ ਨਿਲਾਮੀ, ਜਾਣੋ ਫ਼ਿਲਮ ਦੇ ਨਿਰਦੇਸ਼ਕ ਨੇ ਕਿਉਂ ਲਿਆ ਇਹ ਵੱਡਾ ਫੈਸਲਾ
Sridevi's sarees from English Vinglish: ਦਿੱਗਜ ਅਦਾਕਾਰਾ ਸ਼੍ਰੀਦੇਵੀ ਹਿੰਦੀ ਸਿਨੇਮਾ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਵੱਡੇ ਪਰਦੇ 'ਤੇ ਅਮਿੱਟ ਛਾਪ ਛੱਡੀ। ਉਹ ਭਾਵੇਂ ਹੁਣ ਸਾਡੇ ਵਿਚਕਾਰ ਨਹੀਂ ਹੈ ਪਰ ਸ਼੍ਰੀਦੇਵੀ ਦੀ ਗਿਣਤੀ ਸੁਪਰਸਟਾਰ ਅਭਿਨੇਤਰੀਆਂ 'ਚ ਹੁੰਦੀ ਹੈ। ਉਸ ਨੇ ਹਰ ਉਮਰ ਵਿੱਚ ਸ਼ਾਨਦਾਰ ਅਦਾਕਾਰੀ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।
ਲੀਡ ਅਭਿਨੇਤਰੀ ਦੇ ਤੌਰ 'ਤੇ ਸ਼੍ਰੀਦੇਵੀ ਦੀ ਆਖਰੀ ਫ਼ਿਲਮ ਸਾਲ 2018 ਵਿੱਚ ‘ਮੰਮੀ’ ਸੀ, ਜਿਸ ਵਿੱਚ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਸੀ। ਇਸ ਫ਼ਿਲਮ ਤੋਂ ਪਹਿਲਾਂ ਉਹ ਸਾਲ 2013 ਵਿੱਚ ਆਈ ਫ਼ਿਲਮ ‘ਇੰਗਲਿਸ਼ ਵਿੰਗਲਿਸ਼’ ਵਿੱਚ ਨਜ਼ਰ ਆਈ ਸੀ। ਉਨ੍ਹਾਂ ਦੀ ਇਹ ਫ਼ਿਲਮ ਵੀ ਹਿੱਟ ਸਾਬਤ ਹੋਈ ਸੀ।
ਹੋਰ ਪੜ੍ਹੋ : ਧਨੁਸ਼ ਅਤੇ ਰਜਨੀਕਾਂਤ ਦੀ ਧੀ ਐਸ਼ਵਰਿਆ ਨਹੀਂ ਹੋਣਗੇ ਵੱਖ, ਟਾਲਿਆ ਤਲਾਕ ਦਾ ਫੈਸਲਾ, ਜਾਣੋ ਵਜ੍ਹਾ!
image source instagram
ਸ਼੍ਰੀਦੇਵੀ ਨੇ ਫ਼ਿਲਮ ਇੰਗਲਿਸ਼ ਵਿੰਗਲਿਸ਼ ਲਈ ਕਈ ਐਵਾਰਡ ਵੀ ਜਿੱਤੇ ਸਨ। 5 ਅਕਤੂਬਰ ਨੂੰ ਇਸ ਫ਼ਿਲਮ ਨੂੰ 10 ਸਾਲ ਪੂਰੇ ਹੋਣ ਜਾ ਰਹੇ ਹਨ। ਅਜਿਹੇ 'ਚ ਫ਼ਿਲਮ ਦੇ ਮੇਕਰਸ ਨੇ 10 ਸਾਲ ਬਾਅਦ ਸ਼੍ਰੀਦੇਵੀ ਦੀ ਫ਼ਿਲਮ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸ਼੍ਰੀਦੇਵੀ ਨੇ ਫ਼ਿਲਮ ਇੰਗਲਿਸ਼ ਵਿੰਗਲਿਸ਼ ਵਿੱਚ ਕਈ ਸਾੜ੍ਹੀਆਂ ਪਾਈਆਂ ਸਨ। ਹੁਣ ਨਿਰਮਾਤਾਵਾਂ ਨੇ ਇਸ ਫ਼ਿਲਮ ਦੇ 10 ਸਾਲ ਪੂਰੇ ਹੋਣ 'ਤੇ ਉਨ੍ਹਾਂ ਸਾੜ੍ਹੀਆਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ।
image source instagram
ਅਜਿਹੇ 'ਚ 'ਇੰਗਲਿਸ਼ ਵਿੰਗਲਿਸ਼' ਦੀ ਟੀਮ ਫ਼ਿਲਮ ਦੇ 10 ਸਾਲ ਪੂਰੇ ਹੋਣ 'ਤੇ 10 ਅਕਤੂਬਰ ਨੂੰ ਇਕ ਖਾਸ ਸਮਾਗਮ ਕਰੇਗੀ। ਇਸ ਈਵੈਂਟ 'ਚ ਸ਼੍ਰੀ ਦੇਵੀ ਦੁਆਰਾ ਫ਼ਿਲਮ 'ਚ ਪਹਿਨੀਆਂ ਗਈਆਂ ਸਾੜ੍ਹੀਆਂ ਦੀ ਨਿਲਾਮੀ ਕੀਤੀ ਜਾਵੇਗੀ। ਇਸ ਤੋਂ ਮਿਲਣ ਵਾਲਾ ਸਾਰਾ ਪੈਸਾ ਬੱਚੀਆਂ ਦੀ ਪੜ੍ਹਾਈ ਲਈ ਕੰਮ ਕਰਨ ਵਾਲੀ NGO ਨੂੰ ਜਾਵੇਗਾ।
image source instagram
ਮੀਡੀਆ ਰਿਪੋਰਟਸ ਦੇ ਅਨੁਸਾਰ ਫ਼ਿਲਮ ਇੰਗਲਿਸ਼ ਵਿੰਗਲਿਸ਼ ਦੀ ਨਿਰਦੇਸ਼ਕ ਗੌਰੀ ਸ਼ਿੰਦੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼੍ਰੀਦੇਵੀ ਦੀ ਉਹ ਸਾਰੀਆਂ ਸਾੜ੍ਹੀਆਂ ਰੱਖੀਆਂ ਹੋਈਆਂ ਹਨ, ਜੋ ਉਨ੍ਹਾਂ ਨੇ ਫ਼ਿਲਮ 'ਚ ਪਹਿਨੀ ਸੀ। ਉਨ੍ਹਾਂ ਨੇ ਕਿਹਾ, 'ਅਸੀਂ ਇੰਗਲਿਸ਼ ਵਿੰਗਲਿਸ਼ ਦੇ 10 ਸਾਲ ਦਾ ਜਸ਼ਨ ਮਨਾ ਰਹੇ ਹਾਂ, ਇਸ ਲਈ ਅਸੀਂ 10 ਅਕਤੂਬਰ ਨੂੰ ਅੰਧੇਰੀ 'ਚ ਸਕ੍ਰੀਨਿੰਗ ਕਰ ਰਹੇ ਹਾਂ। ਅਸੀਂ ਸਕ੍ਰੀਨਿੰਗ ਕਰਾਂਗੇ, ਲੋਕਾਂ ਨੂੰ ਜੋੜਾਂਗੇ, ਫ਼ਿਲਮ ਬਾਰੇ ਗੱਲ ਕਰਾਂਗੇ। ਅਸੀਂ ਸ਼੍ਰੀਦੇਵੀ ਦੀਆਂ ਸਾੜ੍ਹੀਆਂ ਦੀ ਵੀ ਨੀਲਾਮੀ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਮੈਂ ਹੁਣ ਤੱਕ ਬਹੁਤ ਸੁਰੱਖਿਅਤ ਰੱਖਿਆ ਹੈ’।