ਸ਼੍ਰੀਦੇਵੀ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਜਾਨ੍ਹਵੀ ਬਣੇ ਅਦਾਕਾਰਾ, ਇਸ ਸ਼ਖਸ ਦੇ ਸਮਝਾਉਣ ‘ਤੇ ਸ਼੍ਰੀਦੇਵੀ ਦਾ ਬਦਲਿਆ ਸੀ ਮਨ

Reported by: PTC Punjabi Desk | Edited by: Shaminder  |  March 07th 2022 11:28 AM |  Updated: March 07th 2022 11:28 AM

ਸ਼੍ਰੀਦੇਵੀ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਜਾਨ੍ਹਵੀ ਬਣੇ ਅਦਾਕਾਰਾ, ਇਸ ਸ਼ਖਸ ਦੇ ਸਮਝਾਉਣ ‘ਤੇ ਸ਼੍ਰੀਦੇਵੀ ਦਾ ਬਦਲਿਆ ਸੀ ਮਨ

ਜਾਨ੍ਹਵੀ ਕਪੂਰ (Janhvi Kapoor) ਨੇ  ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਇਸ ਮੌਕੇ ‘ਤੇ ਉਸ ਨੇ ਆਪਣੀਆਂ ਸਹੇਲੀਆਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ।ਜਾਨ੍ਹਵੀ ਨੇ ਫ਼ਿਲਮ ‘ਧੜਕ’ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ । ਜਾਨ੍ਹਵੀ ਦੀ ਪਹਿਲੀ ਹੀ ਫ਼ਿਲਮ ਹਿੱਟ ਸਾਬਿਤ ਹੋਈ ਸੀ । ਉੇਸ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦ ਪਸੰਦ ਕੀਤਾ ਗਿਆ ਸੀ । ਜਾਨ੍ਹਵੀ ਸ਼੍ਰੀਦੇਵੀ (Sri Devi) ਅਤੇ ਬੌਨੀ ਕਪੂਰ ਦੀ ਵੱਡੀ ਧੀ ਹੈ ।ਹੁਣ ਤੱਕ ਜਾਨ੍ਹਵੀ ਕਪੂਰ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।

janhavi Kapoor image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਮੁੜ ਤੋਂ ਦਿਖਾਇਆ ਕੁਕਿੰਗ ਹੁਨਰ, ਕੇਕ ਬਣਾਉਂਦਾ ਨਜ਼ਰ ਆਇਆ ਗਾਇਕ

ਸ਼੍ਰੀਦੇਵੀ ਅਤੇ ਅਨਿਲ ਕਪੂਰ ਨੇ ਫ਼ਿਲਮ ‘ਜੁਦਾਈ’ ‘ਚ ਇੱਕਠਿਆਂ ਕੰਮ ਕੀਤਾ ਸੀ । ਇਸ ਦੌਰਾਨ ਸ਼੍ਰੀਦੇਵੀ ਪ੍ਰੈਗਨੇਂਟ ਸੀ ਅਤੇ ਇਸ ਫ਼ਿਲਮ ‘ਚ ਉਰਮਿਲਾ ਮਾਤੋਂਡਕਰ ਦਾ ਨਾਮ ਜਾਨ੍ਹਵੀ ਕਪੂਰ ਸੀ । ਜਿਸ ਤੋਂ ਬਾਅਦ ਇਸੇ ਤੋਂ ਪ੍ਰੇਰਿਤ ਹੋ ਕੇ ਜਾਨ੍ਹਵੀ ਨੇ ਆਪਣੀ ਬੇਟੀ ਦਾ ਜਾਨ੍ਹਵੀ ਰੱਖਿਆ ਸੀ । ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼੍ਰੀਦੇਵੀ ਨਹੀਂ ਸੀ ਚਾਹੁੰਦੀ ਕਿ ਉਨ੍ਹਾਂ ਦੀ ਧੀ ਫ਼ਿਲਮਾਂ ‘ਚ ਅਦਾਕਾਰੀ ਕਰੇ ।

janhvi kapoor image From instagram

ਉਹ ਚਾਹੁੰਦੀ ਸੀ ਕਿ ਉਸਦੀ ਧੀ ਡਾਕਟਰ ਬਣੇ ।ਪਰ ਜਾਨ੍ਹਵੀ ਦੀ ਰੂਚੀ ਹਮੇਸ਼ਾ ਹੀ ਐਕਟਿੰਗ ‘ਚ ਰਹੀ ਸੀ । ਜਿਸ ਕਾਰਨ ਬੌਨੀ ਕਪੂਰ ਨੇ ਸ਼੍ਰੀ ਦੇਵੀ ਨੂੰ ਸਮਝਾਇਆ ਅਤੇ ਇਸ ਤੋਂ ਬਾਅਦ ਹੀ ਜਾਨ੍ਹਵੀ ਨੂੰ ਫ਼ਿਲਮਾਂ ‘ਚ ਕੰਮ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ । ਜਾਨ੍ਹਵੀ ਕਪੂਰ ਦੀਆਂ ਚਰਚਿਤ ਫ਼ਿਲਮਾਂ ਚੋਂ ਹੈ ਉਸ ਦੀ ਫ਼ਿਲਮ ‘ਰੂਹੀ’, ‘ਗੌਸਟ’ ਅਤੇ ‘ਗੂੰਜਨ ਸਕਸੈਨਾ’ ਜਲਦ ਹੀ ਜਾਨ੍ਹਵੀ ਕਪੂਰ ਫ਼ਿਲਮ ‘ਮਿਲੀ’ ‘ਚ ਨਜ਼ਰ ਆਉਣ ਵਾਲੀ ਹੈ । ਜਾਨ੍ਹਵੀ ਕਪੂਰ ਅਕਸਰ ਹੀ ਆਪਣੀ ਮਾਂ ਸ਼੍ਰੀ ਦੇਵੀ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । ਬੀਤੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Janhvi Kapoor (@janhvikapoor)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network