ਦਰਸ਼ਨ ਕਰੋ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਗਿਆ ਸੀ ਨਜ਼ਰਬੰਦ
ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਇਤਿਹਾਸਕ ਨਗਰੀ ਸੁਲਤਾਪੁਰ ਲੋਧੀ ਵੀ ਪਹੁੰਚੇ । ਇਸ ਸਥਾਨ ’ਤੇ ਪਹੁੰਚ ਕੇ ਉਹਨਾਂ ਨੇ ਸਾਨੂੰ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ । ਇਹਨਾਂ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਇਤਿਹਾਸਕ ਗੁਰਦੁਅਰਾ ਕੋਠੜੀ ਸਾਹਿਬ ਹੈ ।
ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਿਕਾਇਤ ਨਵਾਬ ਦੌਲਤ ਖ਼ਾਨ ਕੋਲ ਕੀਤੀ ਗਈ ਕਿ ਗੁਰੂ ਜੀ ਰਾਸ਼ਨ ਵੱਧ ਤੋਲਦੇ ਹਨ ਤਾਂ ਉਹਨਾਂ ਨੂੰ ਇਸ ਸਥਾਨ ’ਤੇ ਨਜ਼ਰ ਬੰਦ ਕੀਤਾ ਗਿਆ ਸੀ । ਪਰ ਜਦੋਂ ਦੌਲਤ ਖ਼ਾਨੇ ਦਾ ਪੂਰਾ ਹਿਸਾਬ ਕੀਤਾ ਗਿਆ ਤਾਂ 760 ਰੁਪਏ ਫਾਲਤੂ ਨਿਕਲੇ ।ਇਹ ਗੁਰਦੁਆਰਾ ਜਿਸ ਸਥਾਨ ਤੇ ਬਣਿਆ ਹੋਇਆ ਹੈ ਉਹ ਦੌਲਤ ਖ਼ਾਨੇ ਦੇ ਮੁਨਸ਼ੀ ਦਾ ਘਰ ਹੋਇਆ ਕਰਦਾ ਸੀ ।
ਮੁਨਸ਼ੀ ਦੀ ਸ਼ਿਕਾਇਤ ਤੇ ਹੀ ਗੁਰੂ ਜੀ ਨੂੰ ਉਸ ਦੇ ਘਰ ਵਿੱਚ ਨਜ਼ਰ ਬੰਦ ਕਰਕੇ, ਗੁਰੂ ਜੀ ਤੋਂ ਹਿਸਾਬ ਮੰਗਿਆ ਗਿਆ ਸੀ ।ਇਸ ਗੁਰਦੁਆਰੇ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਇੱਕ ਹੋਰ ਗੁਰਦੁਰਆਰਾ ਸਾਹਿਬ ਪਹੁੰਚੇ ਜਿਸ ਦੇ ਦਰਸ਼ਨ ਕਰਨ ਲਈ ਬਣੇ ਰਹੋ ਟਰਬਨ ਟ੍ਰੈਵਲਰ ਦੇ ਨਾਲ ।