ਮਹਾਨ ਸਪਿਨਰ ਸ਼ੇਨ ਵਾਰਨ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ ਦੇ ਸੈਲੇਬਸ ਨੇ ਦਿੱਤੀ ਸ਼ਰਧਾਂਜਲੀ

Reported by: PTC Punjabi Desk | Edited by: Pushp Raj  |  March 05th 2022 07:20 AM |  Updated: March 05th 2022 07:48 AM

ਮਹਾਨ ਸਪਿਨਰ ਸ਼ੇਨ ਵਾਰਨ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ ਦੇ ਸੈਲੇਬਸ ਨੇ ਦਿੱਤੀ ਸ਼ਰਧਾਂਜਲੀ

ਆਸਟ੍ਰੇਲੀਆ ਦੇ ਸਾਬਕਾ ਸਪਿਨਰ ਸ਼ੇਨ ਵਾਰਨ (Shane Warne ) ਦਾ ਦੇਹਾਂਤ ਹੋ ਗਿਆ ਹੈ। ਉਹ 52 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ (Cardiac arrest) ਪੈਣ ਕਾਰਨ ਹੋਈ ਹੈ। ਵਿਸ਼ਵ ਕ੍ਰਿਕਟ ਦੇ ਇਤਿਹਾਸ ਵਿੱਚ ਸਪਿਨਰਾਂ ਚੋਂ ਸ਼ੇਨ ਵਾਰਨ ਤੋਂ ਇਲਾਵਾ ਕਿਸੇ ਵੀ ਖਿਡਾਰੀ ਨੇ ਉਨ੍ਹਾਂ ਤੋਂ ਵੱਧ ਵਿਕਟਾਂ ਨਹੀਂ ਲਈਆਂ ਹਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ। ਅਚਾਨਕ ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਉਨ੍ਹਾਂ ਦੇ ਫੈਨਜ਼ ਹੈਰਾਨ ਹਨ।

ਵਾਰਨ ਦੀ ਪ੍ਰਬੰਧਨ ਟੀਮ ਵੱਲੋਂ ਫੌਕਸ ਨਿਊਜ਼ ਨੂੰ ਦਿੱਤੇ ਗਏ ਇੱਕ ਬਿਆਨ ਦੇ ਮੁਤਾਬਕ, ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮੌਤ ਦੇ ਸਮੇਂ ਸ਼ੇਨ ਵਾਰਨ ਥਾਈਲੈਂਡ ਵਿੱਚ ਸਨ। ਵਾਰਨ ਆਪਣੇ ਵਿਲਾ ਦੇ ਵਿੱਚ ਬੇਹੋਸ਼ ਮਿਲੇ ਸਨ, ਡਾਕਟਰਾਂ ਦੀ ਲੱਖ ਕੋਸ਼ਿਸ਼ਾਂ ਤੋੰ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।ਟੀਮ ਨੇ ਅੱਗੇ ਕਿਹਾ ਕਿ ਅਚਾਨਕ ਸ਼ੇਨ ਵਾਰਨ ਦੀ ਮੌਤ ਦੇ ਕਾਰਨ ਪਰਿਵਾਰ ਸਦਮੇ ਵਿੱਚ ਹੈ ਤੇ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਹੈ।

ਮਹਾਨ ਸਪਿਨਰ, ਸ਼ੇਨ ਵਾਰਨ ਨੇ 1992 ਅਤੇ 2007 ਦੇ ਵਿਚਕਾਰ ਆਪਣੇ 15 ਸਾਲਾਂ ਦੇ ਕਰੀਅਰ ਵਿੱਚ 708 ਟੈਸਟ ਵਿਕਟਾਂ ਲਈਆਂ। ਵਾਰਨ ਨੇ 1992 ਵਿੱਚ ਸਿਡਨੀ ਵਿੱਚ ਭਾਰਤ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਅਤੇ ਫਿਰ ਅਗਲੇ ਸਾਲ ਮਾਰਚ ਵਿੱਚ ਵੈਲਿੰਗਟਨ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ।

ਹੋਰ ਪੜ੍ਹੋ : ਸਚਿਨ ਤੇਂਦੁਲਕਰ ਨੂੰ ਅਚਾਨਕ ਜਹਾਜ਼ 'ਚ ਮਿਲੇ ਧਰਮਿੰਦਰ, ਫੋਟੋ ਸ਼ੇਅਰ ਕਰਦੇ ਹੋਏ ਆਖੀ ਇਹ ਗੱਲ...

ਵਾਰਨ, ਜਿਸ ਨੂੰ ਵਿਜ਼ਡਨ ਦੀ ਸੈਂਚਰੀ ਵਾਲੇ ਪੰਜ ਕ੍ਰਿਕਟਰਾਂ ਵਿੱਚੋਂ ਇੱਕ ਵਜੋਂ ਚੁਣੇ ਗਏ ਸੀ। ਵਾਰਨ ਨੇ 293 ਵਿਕਟਾਂ ਨਾਲ ਆਪਣੇ ਵਨਡੇ ਕਰੀਅਰ ਦਾ ਅੰਤ ਕੀਤਾ। ਉਨ੍ਹਾਂ ਨੇ 1999 ਵਿੱਚ ਆਸਟ੍ਰੇਲੀਆ ਦੇ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

 

ਸ਼ੇਨ ਵਾਰਨ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ, ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵੀਰੇਂਦਰ ਸਹਿਵਾਗ ਨੇ ਸ਼ੇਨ ਵਾਰਨ ਨੂੰ ਟਵੀਟ ਕਰ ਸ਼ਰਧਾਜਲੀ ਦਿੱਤੀ ਹੈ।

blockquote class="twitter-tweet">

Shocked, stunned & miserable…

Will miss you Warnie. There was never a dull moment with you around, on or off the field. Will always treasure our on field duels & off field banter. You always had a special place for India & Indians had a special place for you.

Gone too young! pic.twitter.com/219zIomwjB

— Sachin Tendulkar (@sachin_rt) March 4, 2022

ਸਚਿਨ ਤੇਂਦੁਲਕਰ

ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ੇਨ ਵਾਰਨ ਦੇ ਦੇਹਾਂਤ ਉੱਤੇ ਸੋਗ ਪ੍ਰਗਟ ਕੀਤਾ। ਸਚਿਨ ਨੇ ਆਪਣੇ ਟਵੀਟ ਵਿੱਚ ਲਿਖਿਆ ਸਦਮਾ ਹੈਰਾਨ ਅਤੇ ਦੁਖੀ .. ਤੁਹਾਨੂੰ ਯਾਦ ਕਰਾਂਗੇ ਵਾਰਨੀ। ਤੁਹਾਡੇ ਆਲੇ-ਦੁਆਲੇ, ਮੈਦਾਨ 'ਤੇ ਜਾਂ ਬਾਹਰ ਕਦੇ ਵੀ ਕੋਈ ਉਦਾਸ ਪਲ ਨਹੀਂ ਸੀ। ਹਮੇਸ਼ਾ ਸਾਡੇ ਆਨ ਫੀਲਡ ਡੂਅਲ ਅਤੇ ਆਫ ਫੀਲਡ ਬੈਨਰ ਦਾ ਖਜ਼ਾਨਾ ਸੰਜੋ ਕੇ ਰਖਿਆ ਜਾਵੇਗਾ। ਭਾਰਤ ਲਈ ਤੁਹਾਡਾ ਹਮੇਸ਼ਾ ਇੱਕ ਖਾਸ ਸਥਾਨ ਸੀ ਅਤੇ ਭਾਰਤੀਆਂ ਕੋਲ ਤੁਹਾਡੇ ਲਈ ਇੱਕ ਖਾਸ ਸਥਾਨ ਸੀ। ਗੋਨ ਟੂ ਯੰਗ!

 

ਵਰਿੰਦਰ ਸਹਿਵਾਗ

ਵਰਿੰਦਰ ਸਹਿਵਾਗ ਨੇ ਸ਼ੇਨ ਵਾਰਨ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਅਤੇ ਲਿਖਿਆ, ਵਿਸ਼ਵਾਸ ਨਹੀਂ ਹੋ ਰਿਹਾ। ਮਹਾਨ ਸਪਿਨਰਾਂ ਵਿੱਚੋਂ ਇੱਕ, ਸਪਿਨ ਨੂੰ ਸ਼ਾਨਦਾਰ ਬਣਾਉਣ ਵਾਲੇ ਸੁਪਰਸਟਾਰ, ਸ਼ੇਨ ਵਾਰਨ ਨਹੀਂ ਰਹੇ। ਉਨ੍ਹਾਂ ਦੇ ਪਰਿਵਾਰ, ਦੋਸਤਾਂ, ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।

ਸ਼ੋਏਬ ਅਖਤਰ

ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਲਿਖਿਆ, ਹੁਣੇ ਹੀ ਮਹਾਨ ਸਪਿਨਰ ਸ਼ੇਨ ਵਾਰਨ ਦੀ ਮੌਤ ਦੀ ਦੁਖਦ ਖਬਰ ਮਿਲੀ ਹੈ। ਮੇਰੇ ਕੋਲ ਇਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਕਿ ਮੈਂ ਕਿੰਨੇ ਸਦਮਾ ਵਿੱਚ ਅਤੇ ਦੁਖੀ ਹਾਂ। ਸ਼ੇਨ ਵਾਰਨ ਇੱਕ ਮਹਾਨ ਸ਼ਖਸੀਅਤ, ਕ੍ਰਿਕਟਰ ਅਤੇ ਇਨਸਾਨ ਸਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network