ਇਸ ਸ਼ਨੀਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਸਿਰਫ ਪੀਟੀਸੀ ਪੰਜਾਬੀ ‘ਤੇ

Reported by: PTC Punjabi Desk | Edited by: Lajwinder kaur  |  May 07th 2021 04:39 PM |  Updated: May 07th 2021 04:41 PM

ਇਸ ਸ਼ਨੀਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਸਿਰਫ ਪੀਟੀਸੀ ਪੰਜਾਬੀ ‘ਤੇ

ਭਾਵੇਂ ਸਿਨੇਮਾ ਘਰ ਬੰਦ ਨੇ ਪਰ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦਾ ਮਨੋਰੰਜਨ ਚ ਕੋਈ ਕਮੀ ਨਹੀਂ ਰੱਖ ਰਿਹਾ ਹੈ। ਕਾਮੇਡੀ ਸ਼ੋਅ, ਨਵੇਂ ਪੰਜਾਬੀ ਗੀਤਾਂ ਤੋਂ ਲੈ ਕੇ ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਐਨਟਰਟੇਨਮੈਂਟ ਦਾ ਫੂਲ ਡੋਜ਼ ਦੇ ਰਹੇ ਨੇ। ਜੀ ਹਾਂ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ’ਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ।

spider man 2 in punjabi

 

ਹੋਰ ਪੜ੍ਹੋ : ਅੱਜ ਹੈ ਗਾਇਕ ਕੰਠ ਕਲੇਰ ਦਾ ਜਨਮਦਿਨ, ਪੋਸਟ ਪਾ ਕੇ ਕਿਹਾ-‘ਮਾਲਕ ਸਭ ਦਾ ਭਲਾ ਕਰੇ ਤੇ ਇਸ ਬਿਮਾਰੀ ਕੋਰੋਨਾ ਤੋਂ ਸਭ ਨੂੰ ਬਚਾਏ’

inside image of spider man 2

ਸੋ ਇਸ ਵਾਰ ਹਾਲੀਵੁੱਡ ਫ਼ਿਲਮ ‘ਸਪਾਈਡਰ -ਮੈਨ 2’ ਉਹ ਵੀ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ‘ਚ ਸਿਰਫ ਪੀਟੀਸੀ ਪੰਜਾਬੀ ਦੇ ਚੈਨਲ ਉੱਤੇ ਦਿਖਾਈ ਜਾਵੇਗੀ। ਸੋ ਤੁਸੀਂ ਆਪਣੇ ਪਿਆਰੇ ਕਿਰਦਾਰ ਪੀਟਰ ਪਾਰਕਰ (Peter Parker) ਨੂੰ ਪੰਜਾਬੀ ਬੋਲਦੇ ਹੋਏ ਦੇਖੋਗੇ।

corona nu karo na

ਸੋ ਦੇਖਣਾ ਨਾ ਭੁੱਲਣਾ ਇਸ ਸ਼ਨੀਵਾਰ ਯਾਨੀ ਕਿ 8 ਮਈ ਰਾਤੀਂ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਤੋਂ ਇਲਾਵਾ ਤੁਸੀਂ ਪੰਜਾਬੀਅਤ ਦੇ ਨਾਲ ਜੁੜੇ ਹੋਰ ਕਈ ਪ੍ਰੋਗਰਾਮ ਦਾ ਲੁਤਫ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਹੋ। ਸੋ ਜਿਵੇਂ ਕਿ ਸਭ ਜਾਣਦੇ ਨੇ ਹੀ ਨੇ ਕੇ ਦੇਸ਼ ‘ਚ ਕੋਰੋਨਾ ਕਾਲ ਦੀ ਦੂਜੀ ਲਹਿਰ ਚੱਲ ਰਹੀ ਹੈ । ਤਾਂ ਬਿਨਾਂ ਕੰਮ ਤੋਂ ਕਰੋ ਨਾ ਹੀ ਨਿਕਲੋ , ਜੇ ਘਰੋਂ ਕਿਸੇ ਬਹੁਤ ਹੀ ਜ਼ਰੂਰੀ ਕੰਮ ਲਈ ਜਾਣਾ ਪੈ ਰਿਹਾ ਹੈ ਤਾਂ ਮਾਸਕ ਜ਼ਰੂਰ ਪਾ ਕੇ ਰੱਖੋ । ਕਿਉਂਕਿ ਅਸੀਂ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਣਾ ਹੈ । ਤੁਸੀਂ ਵੀ ਜੁੜੇ ਪੀਟੀਸੀ ਦੀ ਮੁਹਿੰਮ #CoronaKoKaroNa ਨਾਲ ।

 

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network