ਸਾਊਥ ਸੁਪਰ ਸਟਾਰ ਅੱਲੂ ਅਰਜੁਨ ਜਲਦ ਹੀ ਕਰ ਸਕਦੇ ਨੇ ਬਾਲੀਵੁੱਡ 'ਚ ਡੈਬਿਊ ,ਅਰਜੁਨ ਨੇ ਬਾਲੀਵੁੱਡ ਦੇ ਇਸ ਡਾਇਰੈਕਟਰ ਨਾਲ ਕੀਤੀ ਮੁਲਾਕਾਤ

Reported by: PTC Punjabi Desk | Edited by: Pushp Raj  |  March 16th 2022 04:17 PM |  Updated: March 16th 2022 04:24 PM

ਸਾਊਥ ਸੁਪਰ ਸਟਾਰ ਅੱਲੂ ਅਰਜੁਨ ਜਲਦ ਹੀ ਕਰ ਸਕਦੇ ਨੇ ਬਾਲੀਵੁੱਡ 'ਚ ਡੈਬਿਊ ,ਅਰਜੁਨ ਨੇ ਬਾਲੀਵੁੱਡ ਦੇ ਇਸ ਡਾਇਰੈਕਟਰ ਨਾਲ ਕੀਤੀ ਮੁਲਾਕਾਤ

ਸਾਊਥ ਸੁਪਰ ਸਟਾਰ ਅੱਲੂ ਅਰਜੁਨ (Allu Arjun) ਨੇ ਫ਼ਿਲਮ ਪੁਸ਼ਪਾ ਦਿ ਰਾਈਜ਼ (Pushpa: The Rise) ਨਾਲ ਦੇਸ਼ ਤੇ ਵਿਦੇਸ਼ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਅੱਲੂ ਅਰਜੁਨ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ। ਕਿਉਂਕਿ ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਅੱਲੂ ਅਰਜੁਨ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨਾਲ ਮੁਲਾਕਾਤ ਕੀਤੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਅੱਲੂ ਅਰਜੁਨ ਨੇ 14 ਮਾਰਚ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਦਫਤਰ 'ਚ ਮੌਕੇ 'ਤੇ ਪਹੁੰਚੇ ਸਨ। ਭੰਸਾਲੀ ਦੇ ਦਫਤਰ ਤੋਂ ਅੱਲੂ ਅਰਜੁਨ ਦੀਆਂ ਤਸਵੀਰਾਂ ਇੰਟਰਨੈਟ 'ਤੇ ਸਾਹਮਣੇ ਆਉਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਪੁਸ਼ਪਾ ਸਟਾਰ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹਨ।

ਸੰਜੇ ਲੀਲਾ ਭੰਸਾਲੀ ਦੇ ਦਫਤਰ 'ਚ ਸਪਾਟ ਹੋਣ ਤੋਂ ਬਾਅਦ ਅੱਲੂ ਦੇ ਬਾਲੀਵੁੱਡ 'ਚ ਆਉਣ ਦੀ ਚਰਚਾ ਤੇਜ਼ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੰਜੇ ਆਪਣੇ ਨਵੇਂ ਪ੍ਰੋਜੈਕਟ ਲਈ ਐਕਟਰ ਅੱਲੂ ਨੂੰ ਹਾਇਰ ਕਰਨ ਦੇ ਮੂਡ 'ਚ ਹਨ।

 

ਹੋਰ ਪੜ੍ਹੋ : ਕੀ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਲਈ ਕਾਪੀ ਕੀਤਾ ਸ਼ਹਿਨਾਜ਼ ਗਿੱਲ ਦਾ ਇਹ ਸਿਗਨੇਚਰ ਸਟੈਪ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਅੱਲੂ ਅਰਜੁਨ ਦੇ ਫੈਨਜ਼ ਇਸ ਦੇ ਜਲਦ ਐਲਾਨ ਹੋਣ ਦਾ ਇੰਤਜ਼ਾਰ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਅੱਲੂ ਅਰਜੁਨ ਨੇ ਫ਼ਿਲਮ 'ਪੁਸ਼ਪਾ : ਦ ਰਾਈਜ਼' ਤੋਂ ਦੇਸ਼ ਅਤੇ ਦੁਨੀਆ 'ਚ ਕਾਫੀ ਨਾਮ ਕਮਾਇਆ ਹੈ। ਫ਼ਿਲਮ 'ਚ ਉਨ੍ਹਾਂ ਦਾ ਕਿਰਦਾਰ ਪੁਸ਼ਪਰਾਜ ਪਿਛਲੇ ਤਿੰਨ ਮਹੀਨਿਆਂ ਤੋਂ ਇੰਟਰਨੈਟ 'ਤੇ ਛਾਇਆ ਹੋਇਆ ਹੈ।

 

ਲੌਕਡਾਊਨ ਤੋਂ ਬਾਅਦ ਰਿਲੀਜ਼ ਹੋਈ ਫ਼ਿਲਮ ਪੁਸ਼ਪਾ ਨੇ ਬਾਕਸ ਆਫਿਸ 'ਤੇ ਕਮਾਈ ਦੇ ਕਈ ਰਿਕਾਰਡ ਬਣਾਏ ਹਨ। ਫ਼ਿਲਮ 'ਪੁਸ਼ਪਾ : ਦਿ ਰਾਈਜ਼' ਤੋਂ ਬਾਅਦ ਅੱਲੂ ਅਰਜੁਨ ਦਾ ਸਟਾਰਡਮ ਹੋਰ ਵਧ ਗਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network