ਸਾਊਥ ਅਦਾਕਾਰਾ ਨੇ ਕੇਂਦਰ ਸਰਕਾਰ 'ਤੇ ਚੁੱਕੇ ਸਵਾਲ, ਕਿਹਾ- ਕੰਗਨਾ ਰਣੌਤ ਨੂੰ ਪਦਮਸ਼੍ਰੀ ਕਿਵੇਂ ਮਿਲਿਆ

Reported by: PTC Punjabi Desk | Edited by: Pushp Raj  |  December 27th 2022 11:41 AM |  Updated: December 27th 2022 11:41 AM

ਸਾਊਥ ਅਦਾਕਾਰਾ ਨੇ ਕੇਂਦਰ ਸਰਕਾਰ 'ਤੇ ਚੁੱਕੇ ਸਵਾਲ, ਕਿਹਾ- ਕੰਗਨਾ ਰਣੌਤ ਨੂੰ ਪਦਮਸ਼੍ਰੀ ਕਿਵੇਂ ਮਿਲਿਆ

Jayasudha On Kangana Ranaut: ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜੈਸੁਧਾ ਆਪਣੀ ਦਮਦਾਰ ਅਦਾਕਾਰੀ ਤੇ ਖੂਬਸੂਰਤੀ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਜੈਸੁਧਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਇਸ ਪਿਛੇ ਵਜ੍ਹਾ ਇਹ ਹੈ ਕਿ ਜੈਸੁਧਾ ਨੇ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਹਨ ਤੇ ਉਨ੍ਹਾਂ ਨੇ ਕੰਗਨਾ ਰਣੌਤ ਨੂੰ ਪਦਮਸ਼੍ਰੀ ਦੇਣ 'ਤੇ ਵੀ ਸਵਾਲ ਚੁੱਕੇ ਹਨ।

image source: Instagram

ਜੈਸੁਧਾ ਨੇ ਹਾਲ ਹੀ ਵਿੱਚ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਕਸਰ ਸਾਊਥ ਦੇ ਅਦਾਕਾਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਇੱਥੋਂ ਦੇ ਅਦਾਕਾਰਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ। ਅਭਿਨੇਤਰੀ ਤੋਂ ਰਾਜਨੇਤਾ ਬਣੀ ਜੈਸੁਧਾ ਨੇ ਮੁੱਖ ਤੌਰ 'ਤੇ ਤੇਲਗੂ ਸਿਨੇਮਾ ਵਿੱਚ ਕੰਮ ਕੀਤਾ ਹੈ ਅਤੇ ਹਿੰਦੀ ਸਿਨੇਮਾ ਵਿੱਚ ਅਮਿਤਾਭ ਬੱਚਨ ਦੀ 'ਸੂਰਯਵੰਸ਼ਮ' ਵਿੱਚ ਆਪਣੀ ਦਮਦਾਰ ਭੂਮਿਕਾ ਲਈ ਜਾਣੀ ਜਾਂਦੀ ਹੈ। ਇਹ ਫ਼ਿਲਮ ਅਕਸਰ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੀ ਜਾਂਦੀ ਹੈ।

ਹਾਲ ਹੀ ਵਿੱਚ, ਜੈਸੁਧਾ ਨੇ ਆਪਣੀ ਰਾਏ ਜ਼ਾਹਰ ਕੀਤੀ ਕਿ ਸਰਕਾਰ ਸਾਊਥ ਦੇ ਅਦਾਕਾਰਾਂ ਨੂੰ ਸਵੀਕਾਰ ਕਰਨ ਵਿੱਚ ਅਸਫਲ ਰਹੀ ਹੈ, ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਨਿਸ਼ਾਨਾ ਬਣਾਇਆ।

ਜੈਸੁਧਾ ਤੇ ਜਯਾ ਪ੍ਰਦਾ ਹਾਲ ਹੀ 'ਚ ਸੁਪਰਸਟਾਰ ਨੰਦਕੁਮਾਰੀ ਬਾਲਕ੍ਰਿਸ਼ਨ ਦੇ ਟਾਕ ਸ਼ੋਅ 'ਅਨਸਟੋਪੇਬਲ' 'ਚ ਪਹੁੰਚੀ ਸੀ। ਇਸ 'ਚ ਉਨ੍ਹਾਂ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਮਿਲਿਆ ਹੈ। ਉਹ ਸ਼ਾਨਦਾਰ ਅਭਿਨੇਤਰੀ ਹੈ। ਫਿਰ ਵੀ ਉਨ੍ਹਾਂ ਨੂੰ 10 ਫਿਲਮਾਂ ਦੇ ਅੰਦਰ ਹੀ ਇਹ ਐਵਾਰਡ ਮਿਲ ਗਿਆ। ਇੱਥੇ ਅਸੀਂ ਕਈ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਨੇ ਮਾਨਤਾ ਨਹੀਂ ਦਿੱਤੀ ਹੈ।'

image source: Instagram

ਜੈਸੁਧਾ ਨੇ ਕਿਹਾ, “ਇਥੋਂ ਤੱਕ ਕਿ ਗਿਨੀਜ਼ ਰਿਕਾਰਡ ਵਿੱਚ ਦਰਜ ਇੱਕ ਮਹਿਲਾ ਨਿਰਦੇਸ਼ਕ ਵਿਜੇ ਨਿਰਮਲਾ ਨੂੰ ਵੀ ਇਸ ਤਰ੍ਹਾਂ ਦੀ ਪ੍ਰਸ਼ੰਸਾ ਨਹੀਂ ਮਿਲੀ ਹੈ। ਕਈ ਵਾਰ ਮੈਨੂੰ ਬੁਰਾ ਲੱਗਦਾ ਹੈ ਕਿ ਸਰਕਾਰ ਵੱਲੋਂ ਸਾਊਥ ਸਿਨੇਮਾ ਦੀ ਕਦਰ ਨਹੀਂ ਕੀਤੀ ਜਾ ਰਹੀ।

ਦੱਸ ਦੇਈਏ ਕਿ ਵਿਜੇ ਨਿਰਮਲਾ ਨੂੰ ਸਾਲ 2002 ਵਿੱਚ ਇੱਕ ਮਹਿਲਾ ਨਿਰਦੇਸ਼ਕ ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਐਂਟਰੀ ਮਿਲੀ ਸੀ, ਜਿਸ ਨੇ ਦੁਨੀਆ ਵਿੱਚ ਸਭ ਤੋਂ ਵੱਧ 44 ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

image source: Instagram

ਹੋਰ ਪੜ੍ਹੋ: ਗਾਇਕ ਹਰਭਜਨ ਮਾਨ 'ਤੇ ਲੱਗਾ 2.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼, ਅਦਾਲਤ ਨੇ ਜਾਰੀ ਕੀਤੇ ਹੁਕਮ

ਗੱਲਬਾਤ ਦੌਰਾਨ ਜੈਸੁਧਾ ਨੇ ਕਿਹਾ, 'ਸਾਨੂੰ ਇਸ ਨੂੰ ਸਨਮਾਨ ਨਾਲ ਲੈਣਾ ਚਾਹੀਦਾ ਹੈ। ਪੁੱਛ ਕੇ ਨਹੀਂ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਇੱਕ ਸਾਂਸਦ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ NTR ਲਈ ਭਾਰਤ ਰਤਨ ਦੀ ਬੇਨਤੀ ਕੀਤੀ ਸੀ, ਅਤੇ ਉਹ ਅੱਜ ਤੱਕ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੋਅ ਦੀ ਮੇਜ਼ਬਾਨ ਨੰਦਾਕੁਮਾਰੀ ਬਾਲਕ੍ਰਿਸ਼ਨ ਨੇ ਜੈਸੁਧਾ ਨਾਲ ਸਹਿਮਤੀ ਜਤਾਈ ਅਤੇ ਕਿਹਾ ਇਸ ਸਾਲ ਸਾਊਥ ਦੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network