ਮਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰ ਹੋਏ ਭਾਵੁਕ ਹੋਏ ਸੋਨੂੰ ਸੂਦ, ਸ਼ੇਅਰ ਕੀਤੀ ਮਾਂ ਅਣਦੇਖੀ ਤਸਵੀਰ
Sonu Sood shares unseen picture of his mother: ਸੋਨੂੰ ਸੂਦ ਬਾਲੀਵੁੱਡ ਦੇ ਉਨ੍ਹਾਂ ਸੈਲੇਬਸ 'ਚੋਂ ਇੱਕ ਹਨ ਜੋ ਲੋਕਾਂ ਦੀ ਮਦਦ ਕਰਨ ਵਿੱਚ ਕਦੇ ਪਿਛੇ ਨਹੀਂ ਰਹਿੰਦੇ। ਕਰੋਨਾ ਕਾਲ ਦੌਰਾਨ ਜਦੋਂ ਲੋਕ ਆਪਣੇ ਘਰਾਂ ਵਿੱਚ ਬੈਠੇ ਸਨ ਉਸ ਸਮੇਂ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ। ਅੱਜ ਸੋਨੂੰ ਸੂਦ ਦੀ ਮਾਂ ਦਾ ਜਨਮਦਿਨ ਹੈ। ਇਸ ਮੌਕੇ ਮਾਂ ਨੂੰ ਯਾਦ ਕਰਦੇ ਹੋਏ ਸੋਨੂੰ ਸੂਦ ਨੇ ਮਾਂ ਦੀ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ।
Image Source: Instagram
ਦੱਸ ਦਈਏ ਕਿ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਉਂਟਸ ਨੂੰ ਵੀ ਲੋਕਾਂ ਲਈ ਓਪਨ ਰੱਖਿਆ ਹੈ ਤਾਂ ਜੋ ਕੋਈ ਲੋੜ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕੇ।
ਅੱਜ ਸੋਨੂੰ ਸੂਦ ਦੀ ਮਾਂ ਦਾ ਜਨਮਦਿਨ ਹੈ। ਮਾਂ ਦੇ ਜਨਮਦਿਨ ਦੇ ਮੌਕੇ 'ਤੇ ਸੋਨੂੰ ਸੂਦ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਏ। ਹਾਲ ਹੀ 'ਚ ਸੋਨੂੰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਮਾਂ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੀ ਮਾਂ ਨਾਲ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਇਸ ਦੇ ਨਾਲ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ।
Image Source: Instagram
ਮਾਂ ਨੂੰ ਯਾਦ ਕਰਦੇ ਹੋਏ ਸੋਨੂੰ ਸੂਦ ਨੇ ਆਪਣੀ ਪੋਸਟ ਵਿੱਚ ਲਿਖਿਆ, 'ਜਨਮਦਿਨ ਮੁਬਾਰਕ ਮਾਂ... ਜਿਸ ਤਰ੍ਹਾਂ ਤੁਸੀਂ ਹਮੇਸ਼ਾ ਮੇਰਾ ਮਾਰਗਦਰਸ਼ਨ ਕੀਤਾ ਹੈ, ਬੱਸ ਇੰਝ ਹੀ ਮੇਰੀ ਸਾਰੀ ਜ਼ਿੰਦਗੀ ਕਰਦੇ ਰਹੋ। ਕਾਸ਼ ਮੈਂ ਤੁਹਾਨੂੰ ਕਸਕੇ ਗੱਲ ਲਗਾ ਸਕਦਾ ਅਤੇ ਦੱਸ ਸਕਦਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ... ਪਰ ਮੈਨੂੰ ਯਕੀਨ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ ਤੁਸੀਂ ਮੈਨੂੰ ਮਿਸ ਕਰਦੇ ਹੋਵੋਂਗੇ। ਜ਼ਿੰਦਗੀ ਕਦੇ ਵੀ ਇਕੋ ਜਿਹੀ ਨਹੀਂ ਰਹੇਗੀ ਪਰ ਜਦੋਂ ਤੱਕ ਮੈਂ ਤੁਹਾਨੂੰ ਦੁਬਾਰਾ ਨਹੀਂ ਮਿਲਾਂਗਾ ਉਦੋਂ ਤੱਕ ਮੇਰਾ ਮਾਰਗਦਰਸ਼ਕ ਦੂਤ ਬਣੇ ਰਹਿਣਾ। ਮਿਸ ਯੂ ਮਾਂ ❤️'
Image Source: Instagram
ਹੋਰ ਪੜ੍ਹੋ: ਫਿਲਮ ਮੇਕਰ ਕੇਸੀ ਬੋਕਾਡੀਆ ਨੇ ਆਪਣੀ ਸੁਪਰਹਿੱਟ ਫਿਲਮ 'ਤੇਰੀ ਮਿਹਰਬਾਨੀਆਂ' ਦੇ ਸੀਕਵਲ ਦਾ ਕੀਤਾ ਐਲਾਨ, ਜਾਣੋ ਪੂਰੀ ਖ਼ਬਰ
ਸੋਨੂੰ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਸੋਨੂੰ ਸੂਦ ਆਪਣੇ ਮਾਤਾ-ਪਿਤਾ ਦੇ ਬਹੁਤ ਕਰੀਬ ਸੀ। ਉਹ ਅਕਸਰ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਨਾ ਸਿਰਫ ਸੜਕਾਂ 'ਤੇ ਉਤਰ ਕੇ ਲੋਕਾਂ ਦੀ ਮਦਦ ਕਰਦੇ ਹਨ ਸਗੋਂ ਸੋਸ਼ਲ ਮੀਡੀਆ 'ਤੇ ਵੀ ਮਦਦ ਮੰਗਣ ਵਾਲੇ ਲੋਕਾਂ ਦੀ ਹਰ ਸੰਭਵ ਮਦਦ ਕਰਦੇ ਹਨ।
View this post on Instagram