ਆਪਣੀ ਤਸਵੀਰ ਅਤੇ ਨਾਂਅ ਵਾਲੇ ਹਵਾਈ ਜਹਾਜ਼ ਆਸਮਾਨ ‘ਚ ਉੱਡਦੇ ਦੇਖ ਕੇ ਸੋਨੂੰ ਸੂਦ ਹੋਇਆ ਭਾਵੁਕ, ਕਿਹਾ- ‘ਲੱਗਦਾ ਹੈ ਜ਼ਿੰਦਗੀ ‘ਚ ਕੁਝ ਚੰਗਾ ਕੀਤਾ ਹੋਵੇਗਾ’

Reported by: PTC Punjabi Desk | Edited by: Lajwinder kaur  |  April 06th 2021 12:48 PM |  Updated: April 06th 2021 01:03 PM

ਆਪਣੀ ਤਸਵੀਰ ਅਤੇ ਨਾਂਅ ਵਾਲੇ ਹਵਾਈ ਜਹਾਜ਼ ਆਸਮਾਨ ‘ਚ ਉੱਡਦੇ ਦੇਖ ਕੇ ਸੋਨੂੰ ਸੂਦ ਹੋਇਆ ਭਾਵੁਕ, ਕਿਹਾ- ‘ਲੱਗਦਾ ਹੈ ਜ਼ਿੰਦਗੀ ‘ਚ ਕੁਝ ਚੰਗਾ ਕੀਤਾ ਹੋਵੇਗਾ’

ਬਾਲੀਵੁੱਡ ਐਕਟਰ ਸੋਨੂੰ ਸੂਦ ਜਿਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਉਨ੍ਹਾਂ ਦੀ ਦਰਿਆ ਦਿਲੀ ਲਈ ਵੀ ਜਾਣਿਆ ਜਾਂਦਾ ਹੈ। ਉਹ ਸਮਾਜ ਪ੍ਰਤੀ ਆਪਣੀ ਸੇਵਾਵਾਂ ਦਿਲੋ ਨਿਭਾ ਰਹੇ ਨੇ। ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕੋਰੋਨਾ ਕਾਲ ਕਰਕੇ ਲੱਗੇ ਲਾਕ ਡਾਊਨ ‘ਚ ਗਰੀਬ ਤੇ ਲੋੜਵੰਦ ਲੋਕਾਂ ਦੀ ਖੂਬ ਸੇਵਾ ਕੀਤੀ ਹੈ। ਜਿਸ ਕਰਕੇ  ਉਨ੍ਹਾਂ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਦੁਨੀਆ ਭਰ ‘ਚ ਹੋ ਰਹੀ ਹੈ।

sonu sood image Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਇਹ ਪਰਿਵਾਰਕ ਫੋਟੋ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

image of sonu sood post

ਸੋਨੂੰ ਸੂਦ ਦੇ ਕੰਮਾਂ ਤੋਂ ਖੁਸ਼ ਹੋ ਕੇ ਸਪਾਈਸ ਜੈੱਟ ਨੇ ਖਾਸ ਤਰੀਕੇ ਨਾਲ ਅਦਾਕਾਰ ਦੇ ਕੰਮ ਨੂੰ ਸਲੂਟ ਕੀਤਾ ਹੈ। ਸਪਾਈਸ ਜੈੱਟ ਨੇ ਆਪਣੀ ਬੋਇੰਗ 737 ‘ਤੇ ਸੋਨੂੰ ਸੂਦ ਦੀ ਇੱਕ ਵੱਡੀ ਤਸਵੀਰ ਤੇ ਨਾਂਅ ਉਕੇਰਿਆ ਹੈ । ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਸੋਨੂੰ ਸੂਦ ਦੇ ਸਨਮਾਨ ‘ਚ ਇੱਕ ਲਾਈਨ ਵੀ ਲਿਖੀ ਹੈ ।

sonu sood instagram pic Image Source: Instagram

ਸੋਨੂੰ ਸੂਦ ਨੇ ਆਸਮਾਨ ‘ਚ ਉੱਠਦੇ ਹੋਏ ਜਹਾਜ਼ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਜਦੋਂ ਮੈਂ ਇਸਨੂੰ ਆਸਮਾਨ ਵਿੱਚ ਵੇਖਿਆ, ਤਾਂ ਮੈਨੂੰ ਲੱਗਾ ਕਿ ਮੈਂ ਜ਼ਿੰਦਗੀ ਵਿੱਚ ਕੁਝ ਸਹੀ ਕੀਤਾ ਹੋਵੇਗਾ’ । ਇਸ ਪੋਸਟ ਉੱਤੇ 660K ਤੋਂ ਵੱਧ ਲਾਈਕਸ, 23 K ਕਮੈਂਟ ਤੇ 9.1 K ਵੱਧ ਵਾਰ ਸ਼ੇਅਰ ਹੋ ਚੁੱਕੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸੋਨੂੰ ਸੂਦ ਦੀ ਤਾਰੀਫ ਕਰ ਰਹੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network