ਸੋਨੂੰ ਸੂਦ ਦੀ ਭਗਵਾਨ ਦੇ ਨਾਲ ਲਗਾਈ ਗਈ ਮੂਰਤੀ ਤਾਂ ਐਕਟਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ

Reported by: PTC Punjabi Desk | Edited by: Shaminder  |  October 22nd 2020 12:42 PM |  Updated: October 22nd 2020 12:42 PM

ਸੋਨੂੰ ਸੂਦ ਦੀ ਭਗਵਾਨ ਦੇ ਨਾਲ ਲਗਾਈ ਗਈ ਮੂਰਤੀ ਤਾਂ ਐਕਟਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ

ਸੋਨੂੰ ਸੂਦ ਜੋ ਕਿ ਲਾਕਡਾਊਨ ਦੌਰਾਨ ਗਰੀਬ ਅਤੇ ਮਜ਼ਦੂਰ ਲੋਕਾਂ ਲਈ ਮਸੀਹਾ ਸਾਬਿਤ ਹੋਏ ਹਨ । ਲੋਕਾਂ ਦੇ ਦਿਲਾਂ ‘ਚ ਉਨ੍ਹਾਂ ਨੇ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ । ਕਿਉੇਂਕਿ ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਘਰੀਂ ਪਹੁੰਚਾਇਆ ਸੀ । ਜਿਸ ਕਾਰਨ ਲੋਕਾਂ ਦੇ ਦਿਲਾਂ ‘ਚ ਉਨ੍ਹਾਂ ਲਈ ਖ਼ਾਸ ਜਗ੍ਹਾ ਬਣ ਗਈ ਹੈ । ਹੁਣ ਵੀ ਉਨ੍ਹਾਂ ਨੂੰ ਮਦਦ ਲਈ ਟਵਿੱਟਰ, ਮੇਲ ਰਾਹੀਂ ਮੈਸੇਜ ਆਉਂਦੇ ਰਹਿੰਦੇ ਹਨ ਅਤੇ ਉਹ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ ।

sonu sood sonu sood

ਅਜਿਹੇ ‘ਚ ਲੋਕ ਉਨ੍ਹਾਂ ਨੁੰ ਭਗਵਾਨ ਮੰਨਣ ਲੱਗ ਪਏ ਹਨ । ਕੋਈ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਕਰ ਰਿਹਾ ਹੈ ਅਤੇ ਕੋਈ ਅਦਾਕਾਰ ਦਾ ਨਾਂਅ ਆਪਣੀ ਦੁਕਾਨ ‘ਤੇ ਲਿਖਵਾ ਰਿਹਾ ਹੈ । ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸੋਨੂੰ ਦੀ ਤਾਰੀਫ ਕਰ ਰਿਹਾ ਹੈ ।

ਹੋਰ ਪੜ੍ਹੋ : ਸੋਨੂੰ ਸੂਦ ਨੇ ਭੈਣ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਤਰ੍ਹਾਂ ਦਿੱਤੀ ਵਧਾਈ

Sonu-Sood Sonu-Sood

ਇਸ ਦੌਰਾਨ ਕੋਲਕਾਤਾ ਤੋਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਕੋਲਕਾਤਾ ਦੁਰਗਾ ਪੂਜਾ ਸਮਿਤੀ ਵੱਲੋਂ ਆਪਣੇ ਪੰਡਾਲ ‘ਚ ਸੋਨੂੰ ਸੂਦ ਦੀ ਇੱਕ ਮੂਰਤੀ ਲਗਾਈ ਗਈ ਹੈ ।ਦੱਸ ਦਈਏ ਕਿ ਇਸ ਵਾਰ ਦੁਰਗਾ ਪੂਜਾ ਸਮਿਤੀ ਨੇ ਪੰਡਾਲ ਦੀ ਥੀਮ ‘ਪ੍ਰਵਾਸੀ ਮਜ਼ਦੂਰ’ ਰੱਖੀ ਸੀ ।

Sonu Sonu

ਇਸੇ ਲਈ ਸੋਨੂੰ ਸੂਦ ਵੱਲੋਂ ਮਜ਼ਦੂਰਾਂ ਦੀ ਮਦਦ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵੀ ਇੱਕ ਮੂਰਤੀ ਪੰਡਾਲ ‘ਚ ਲਾਈ ਗਈ ਹੈ ।

https://twitter.com/ANI/status/1318972171457196032

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network