ਸੋਨੂੰ ਸੂਦ ਨੇ ਖੋਲ੍ਹੀ ਸੁਪਰ ਮਾਰਕਿਟ, ਸਾਈਕਲ ’ਤੇ ਵੇਚਦੇ ਹਨ ਬਰੈੱਡ ਤੇ ਅੰਡੇ, ਵੀਡੀਓ ਵਾਇਰਲ
ਸੋਨੂੰ ਸੂਦ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ । ਇਹੀ ਨਹੀਂ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਸ਼ੁਰੂ ਕਰਨ ਦੇ ਆਈਡੀਏ ਵੀ ਲੈ ਕੇ ਆਉਂਦੇ ਹਨ । ਹਾਲ ਹੀ ਵਿੱਚ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਸਭ ਦਾ ਦਿਲ ਜਿੱਤ ਰਹੀ ਹੈ । ਢਾਬਾ ਅਤੇ ਸ਼ਰਬਤ ਦੀ ਦੁਕਾਨ ਖੋਲ੍ਹ ਚੁੱਕੇ ਸੋਨੂੰ ਸੂਦ ਹੁਣ ਅੰਡੇ ਅਤੇ ਬ੍ਰੈੱਡ ਵੇਚਦੇ ਦਿਖਾਈ ਦਿੱਤੇ ਹਨ । ਇਸ ਵੀਡੀਓ ਵਿੱਚ ਸੋਨੂੰ ਸੂਦ ਨੇ ਦੱਸਿਆ ਹੈ ਕਿ ਉਸਨੇ ਹੁਣ ਆਪਣੀ ਨਵੀਂ ਸੁਪਰ ਮਾਰਕੀਟ ਖੋਲ੍ਹ ਦਿੱਤੀ ਹੈ।
Pic Courtesy: Instagram
ਹੋਰ ਪੜ੍ਹੋ :
ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ
Pic Courtesy: Instagram
ਇਸ ਸੁਪਰ ਮਾਰਕੀਟ ਦਾ ਨਾਮ ਹੈ ਸੋਨੂੰ ਸੂਦ ਦੀ ਸੁਪਰ ਮਾਰਕੀਟ' ਹੈ। ਸੋਨੂੰ ਵੀਡੀਓ ਵਿਚ ਕਹਿ ਰਹੇ ਹਨ ਕਿ 'ਕੌਣ ਕਹਿੰਦਾ ਹੈ ਮਾਲ ਬੰਦ ਹੋ ਗਏ ਹਨ। ਸਾਡੇ ਕੋਲ ਇੱਥੇ ਸਭ ਤੋਂ ਜ਼ਰੂਰੀ ਅਤੇ ਮਹਿੰਗੀ ਸੁਪਰ ਮਾਰਕੀਟ ਤਿਆਰ ਹੈ। ਦੇਖੋ ਇਹ ਸਭ ਕੁਝ ਹੈ, ਮੇਰੇ ਕੋਲ ਇਕ ਅੰਡਾ ਹੈ, ਜਿਸ ਦੀ ਕੀਮਤ ਇਸ ਸਮੇਂ ਛੇ ਰੁਪਏ ਹੈ। ਉਸ ਤੋਂ ਬਾਅਦ ਬ੍ਰੈੱਡ ਹੈ, ਵੱਡੀ ਬ੍ਰੈਡ 40 ਰੁਪਏ ਦੀ ਹੈ ਅਤੇ ਛੋਟੀ ਰੋਟੀ 22 ਰੁਪਏ ਦੀ ਹੈ।
Pic Courtesy: Instagram
ਜਿਸ ਨੂੰ ਵੀ ਚਾਹੀਦੀ ਹੈ ਉਹ ਜਲਦੀ ਆਰਡਰ ਕਰੇ, ਮੇਰੀ ਡਿਲੀਵਰੀ ਦਾ ਸਮਾਂ ਹੋ ਗਿਆ ਹੈ ਅਤੇ ਹਾਂ, ਹੋਮ ਡਿਲੀਵਰੀ ਲਈ ਅਲੱਗ ਚਾਰਜ ਲੱਗਣਗੇ। ਸੋਨੂੰ ਸੂਦ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਸੋਨੂੰ ਨੇ ਲਿਖਿਆ -' ਮੁਫਤ ਅੰਡਾ ਡਿਲੀਵਰੀ, 10 ਅੰਡਿਆਂ ਲਈ ਇਕ ਬ੍ਰੈੱਡ ਫਰੀ।
View this post on Instagram